ਸਰਕਾਰ ਨੇ ਸਕੂਲਾਂ 'ਚ ਕੀਤਾ ਗਰਮੀ ਦੀਆਂ ਛੁੱਟੀਆਂ ਦਾ ਐਲਾਨ
Thursday, Apr 18, 2024 - 05:03 PM (IST)
ਕੋਲਕਾਤਾ- ਦੇਸ਼ ਦੇ ਕਈ ਸੂਬਿਆਂ ਵਿਚ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ। ਕਈ ਸੂਬਿਆਂ ਵਿਚ ਤਾਪਮਾਨ 41 ਡਿਗਰੀ ਤੋਂ ਪਾਰ ਚੱਲਾ ਗਿਆ ਹੈ। ਵੱਧਦੇ ਤਾਪਮਾਨ ਨੂੰ ਵੇਖਦਿਆਂ ਪੱਛਮੀ ਬੰਗਾਲ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ। ਸੂਬੇ 'ਚ ਤੇਜ਼ ਗਰਮੀ ਦੀ ਸਥਿਤੀ ਨੂੰ ਵੇਖਦੇ ਹੋਏ ਸਰਕਾਰ ਨੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ 22 ਅਪ੍ਰੈਲ ਤੋਂ ਗਰਮੀ ਦੀਆਂ ਛੁੱਟੀਆਂ ਦਾ ਵੀਰਵਾਰ ਨੂੰ ਐਲਾਨ ਕੀਤਾ। ਸਕੂਲੀ ਸਿੱਖਿਆ ਵਿਭਾਗ ਵਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ ਹੈ ਇਸ ਦੌਰਾਨ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਅਤੇ ਗੈਰ-ਸਿੱਖਿਅਕ ਕਰਮਚਾਰੀ ਦੀ ਵੀ ਛੁੱਟੀ ਰਹੇਗੀ ਪਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਬੰਧਤ ਚੋਣ ਅਧਿਕਾਰੀਆਂ ਦਾ ਨਿਰਦੇਸ਼ ਵੀ ਉਨ੍ਹਾਂ 'ਤੇ ਲਾਗੂ ਹੋਵੇਗਾ। ਦੇਸ ਦੇਈਏ ਕਿ ਉੱਥੋਂ ਦਾ ਤਾਪਮਾਨ 39 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕਹਿਰ ਮਚਾਏਗੀ ਗਰਮੀ; ਕਈ ਸੂਬਿਆਂ 'ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀ
ਸਕੂਲੀ ਸਿੱਖਿਆ ਸਕੱਤਰ ਵਲੋਂ ਪ੍ਰਾਇਮਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਬੋਰਡਾਂ ਦੇ ਪ੍ਰਧਾਨਾਂ ਲਈ ਜਾਰੀ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਤੇਜ਼ ਗਰਮੀ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਕਰਦਿਆਂ ਪ੍ਰਸ਼ਾਸਨ ਨੇ ਆਪਣੇ ਪ੍ਰਸ਼ਾਸਨਿਕ ਅਧਿਕਾਰ ਖੇਤਰ ਵਿਚ ਆਉਣ ਵਾਲੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਤੈਅ ਸਮੇਂ ਤੋਂ ਪਹਿਲਾਂ ਹੀ 22 ਅਪ੍ਰੈਲ ਨੂੰ ਕਰਨ ਦਾ ਫ਼ੈਸਲਾ ਲਿਆ ਹੈ। ਸੂਬੇ ਵਿਚ ਫ਼ਿਲਹਾਲ ਲੋਕ ਸਭਾ ਚੋਣਾਂ ਦਾ ਦੌਰ ਹੈ ਅਤੇ ਉੱਤਰੀ ਬੰਗਾਲ ਦੇ ਕਈ ਸਕੂਲਾਂ ਨੂੰ ਸੁਰੱਖਿਆ ਫੋਰਸਾਂ ਦੇ ਕੈਪਾਂ ਅਤੇ ਪੋਲਿੰਗ ਸਟੇਸ਼ਨ 'ਚ ਤਬਦੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ
ਦੱਸਣਯੋਗ ਹੈ ਕਿ ਗਰਮੀ ਵੱਧ ਹੋਣ ਕਾਰਨ ਗਰਮੀਆਂ ਦੀਆਂ ਛੁੱਟੀਆਂ 6 ਮਈ ਤੋਂ ਤੈਅ ਕੀਤੀਆਂ ਗਈਆਂ ਸਨ। ਸਿੱਖਿਆ ਮੰਤਰੀ ਬ੍ਰਤਿਆ ਬਾਸੂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਵੀ ਵਿਦਿਆਰਥੀਆਂ ਦੇ ਹਿੱਤ ਵਿਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8