ਯੂਰਪ ’ਚ ਜੰਗਲ ਦੀ ਅੱਗ ਦਾ ਕਹਿਰ, 3 ਫ਼ਾਇਰਫਾਈਟਰਾਂ ਦੀ ਮੌਤ

Friday, Jul 31, 2026 - 04:03 AM (IST)

ਯੂਰਪ ’ਚ ਜੰਗਲ ਦੀ ਅੱਗ ਦਾ ਕਹਿਰ, 3 ਫ਼ਾਇਰਫਾਈਟਰਾਂ ਦੀ ਮੌਤ

ਲੇਜ-ਕੈਪ-ਫ਼ੇਰੇਟ (ਫ਼ਰਾਂਸ) - ਦੱਖਣ-ਪੱਛਮੀ ਫ਼ਰਾਂਸ ’ਚ ਪੈਰਿਸ ਤੋਂ ਚਾਰ ਗੁਣਾ ਵੱਡੇ ਖੇਤਰ ’ਚ ਫੈਲੀ ਜੰਗਲ ਦੀ ਅੱਗ ’ਤੇ ਹੁਣ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਸ ਦੌਰਾਨ, ਯੂਨਾਨ ’ਚ 3 ਫ਼ਾਇਰਫਾਈਟਰਾਂ ਦੀ ਮੌਤ ਹੋ ਗਈ ਅਤੇ ਦੱਖਣੀ ਯੂਰਪ ਦੇ ਵੱਖ-ਵੱਖ ਹਿੱਸਿਆਂ ਵਿਚ ਰਾਹਤ ਟੀਮਾਂ ਭਿਆਨਕ ਗਰਮੀ, ਸੋਕੇ ਅਤੇ ਤੇਜ਼ ਹਵਾਵਾਂ ਵਿਚਕਾਰ ਅੱਗ ’ਤੇ ਕਾਬੂ ਪਾਉਣ ਵਿਚ ਜੁਟੀਆਂ ਹੋਈਆਂ ਹਨ। ਕ੍ਰੀਟ ਵਿਚ ਹੋਈਆਂ ਇਨ੍ਹਾਂ ਮੌਤਾਂ ਨੇ ਅਟਲਾਂਟਿਕ ਤੱਟ ਤੋਂ ਪੂਰਬੀ ਭੂ-ਮੱਧ ਸਾਗਰ ਤੱਕ ਫੈਲੇ ਜੰਗਲ ਦੀ ਅੱਗ ਦੇ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਫ਼ਰਾਂਸ ਅਤੇ ਸਪੇਨ ’ਚ ਲੱਖਾਂ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ। 

ਅਧਿਕਾਰੀਆਂ ਨੇ ਕਿਹਾ ਕਿ ਫ਼ਰਾਂਸ ਦੇ ਗਿਰੋਂਦ ਖੇਤਰ ਵਿਚ ਲੱਗੀ ਦੇਸ਼ ਦੀ ਸਭ ਤੋਂ ਵੱਡੀ ਜੰਗਲ ਦੀ ਅੱਗ ਰਾਤ ਨੂੰ ਹੋਰ ਨਹੀਂ ਫੈਲੀ ਪਰ ਬੁੱਧਵਾਰ ਦੁਪਹਿਰ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚਣ ਅਤੇ ਹਵਾਵਾਂ ਤੇਜ਼ ਹੋਣ ਦੇ ਨਾਲ ਹੀ ਇਹ ਰਾਹਤ ਥੋੜ੍ਹੇ ਸਮੇਂ ਲਈ ਸਾਬਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ। ਫ਼ਰਾਂਸ ਦੇ ਵੱਖ-ਵੱਖ ਹਿੱਸਿਆਂ ਅਤੇ ਯੂਰਪੀ ਸਹਿਯੋਗੀ ਦੇਸ਼ਾਂ ਤੋਂ ਆਈਆਂ ਟੀਮਾਂ ਦੀ ਮਦਦ ਨਾਲ 2,200 ਤੋਂ ਵੱਧ ਫ਼ਾਇਰਫਾਈਟਰ  ਅਤੇ 20 ਤੋਂ ਵੱਧ ਜਹਾਜ਼ ਅੱਗ ਬੁਝਾਉਣ ਦੇ ਕੰਮ ਵਿਚ ਜੁਟੇ ਰਹੇ।


author

Inder Prajapati

Content Editor

Related News