ਚੀਨ ''ਚ ਵੱਡਾ ਹਾਦਸਾ: ਹੁਨਾਨ ਸੂਬੇ ਦੇ ਅਪਾਰਟਮੈਂਟ ''ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਤ

Monday, Aug 03, 2026 - 08:36 AM (IST)

ਚੀਨ ''ਚ ਵੱਡਾ ਹਾਦਸਾ: ਹੁਨਾਨ ਸੂਬੇ ਦੇ ਅਪਾਰਟਮੈਂਟ ''ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਤ

ਬੀਜਿੰਗ (ਏਜੰਸੀ) : ਮੱਧ ਚੀਨ ਦੇ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ’ਚ ਇਕ ਅਪਾਰਟਮੈਂਟ ’ਚ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਅੱਗ ਸ਼ਨੀਵਾਰ ਸਵੇਰੇ 3:54 ਵਜੇ ਲੱਗੀ। ਸਰਕਾਰੀ ਖਬਰ ਏਜੰਸੀ ਸ਼ਿਨਹੂਆ ਅਨੁਸਾਰ ਅੱਗ ਬੁਝਾਊ ਅਮਲੇ ਨੇ ਉੱਚੀ ਰਿਹਾਇਸ਼ੀ ਇਮਾਰਤ ’ਚ ਫਸੇ 6 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਸ਼ਾਂਤੀ ਰੈਲੀ ਦੌਰਾਨ ਹੋ ਗਿਆ ਵੱਡਾ ਧਮਾਕਾ ! ਸੜਕ 'ਤੇ ਵਿਛ ਗਈਆਂ ਲਾਸ਼ਾਂ, ਖੈਬਰ ਪਖਤੂਨਖਵਾ 'ਚ ਹਾਈ ਅਲਰਟ

ਇਨ੍ਹਾਂ ’ਚੋਂ 4 ਦੀ ਬਾਅਦ ’ਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ 2 ਹੋਰ ਇਲਾਜ ਅਧੀਨ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News