ਸੱਪਾਂ ਨੂੰ ਘਰ ਤੋਂ ਦੂਰ ਰੱਖਣਗੇ ਇਹ ਪੌਦੇ !

Friday, Oct 16, 2026 - 01:23 PM (IST)

ਸੱਪਾਂ ਨੂੰ ਘਰ ਤੋਂ ਦੂਰ ਰੱਖਣਗੇ ਇਹ ਪੌਦੇ !

ਗੇਂਦਾ ਹੈ ਸਭ ਤੋਂ ਅਸਰਦਾਰ
ਗੇਂਦੇ ਦੇ ਫੁੱਲ ਦਿਖਣ ਵਿਚ ਜਿੰਨੇ ਸੋਹਣੇ ਹੁੰਦੇ ਹਨ, ਉਨ੍ਹਾਂ ਦੀ ਖੁਸ਼ਬੂ ਸੱਪਾਂ ਲਈ ਓਨੀ ਹੀ ਅਸਹਿਣਯੋਗ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਦਰਅਸਲ, ਗੇਂਦੇ ਦੇ ਪੌਦੇ ਦੀਆਂ ਜੜ੍ਹਾਂ ਵਿਚੋਂ ਨਿਕਲਣ ਵਾਲੀ ਇਕ ਖ਼ਾਸ ਗੰਧ ਸੱਪਾਂ ਨੂੰ ਉਲਝਣ ਵਿਚ ਪਾ ਦਿੰਦੀ ਹੈ ਅਤੇ ਉਹ ਅਜਿਹੀਆਂ ਬਾਵਾਂ ਦੇ ਨੇੜੇ ਵੀ ਨਹੀਂ ਆਉਂਦੇ। ਸੱਪਾਂ ਨੂੰ ਘਰ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਗੇਂਦੇ ਦੇ ਪੌਦੇ ਚਾਰਦੀਵਾਰੀ ਜਾਂ ਗੇਟ ਦੇ ਆਲੇ-ਦੁਆਲੇ ਲਗਾਉਣਾ ਸਭ ਤੋਂ ਵਧੀਆ ਰਹੇਗਾ।

ਲੈਮਨ ਗ੍ਰਾਸ ਦਾ ਜਾਦੂ
ਲੈਮਨ ਗ੍ਰਾਸ ਦੀ ਵਰਤੋਂ ਅਸੀਂ ਚਾਹ ਦਾ ਸੁਆਦ ਵਧਾਉਣ ਲਈ ਕਰਦੇ ਹਾਂ, ਪਰ ਇਸ ਵਿਚ ਮੌਜੂਦ ਸਿਟਰਸ ਤੇਲ ਨੂੰ ਸੱਪਾਂ ਨੂੰ ਦੂਰ ਰੱਖਣ ਵਾਲੇ ਕੁਦਰਤੀ ਪਦਾਰਥ ਵਜੋਂ ਵੀ ਦਰਸਾਇਆ ਜਾਂਦਾ ਹੈ। ਦਰਅਸਲ, ਇਸ ਦੀ ਤੇਜ਼ ਗੰਧ ਸੱਪਾਂ ਦੀ ਸੁੰਘਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਗਮਲਿਆਂ ਵਿਚ ਜਾਂ ਬਗੀਚੇ ਦੇ ਕਿਨਾਰਿਆਂ 'ਤੇ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ ।

ਸਨੇਕ ਪਲਾਂਟ ਅਤੇ ਨਾਗਫਣਾ
ਸਨੇਕ ਪਲਾਂਟ ਆਪਣੇ ਨਾਂ ਦੇ ਉਲਟ ਸੱਪਾਂ ਨੂੰ ਦੂਰ ਰੱਖਣ ਵਿਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਨਾਗਵਣੀ ਵਰਗੇ ਕੰਡੇਦਾਰ ਪੌਦੇ ਵੀ ਇਕ ਕੁਦਰਤੀ ਰੁਕਾਵਟ ਬਣਾਉਂਦੇ ਹਨ। ਸੱਪਾਂ ਦੇ ਢਿੱਡ ਦੀ ਚਮੜੀ ਕਾਫ਼ੀ ਨਾਜ਼ੁਕ ਹੁੰਦੀ ਹੈ, ਇਸ ਲਈ ਉਹ ਅਜਿਹੇ ਪੌਦਿਆਂ ਦੇ ਨੇੜੇ ਜਾਣਾ ਪਸੰਦ ਨਹੀਂ ਕਰਦੇ, ਜਿੱਥੇ ਉਨ੍ਹਾਂ ਨੂੰ ਸੱਟ ਲੱਗਣ ਦਾ ਡਰ ਹੋਵੇ।

ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਧਿਆਨ. ਪੌਦੇ ਲਗਾਉਣ ਦੇ ਨਾਲ-ਨਾਲ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਬਗੀਚੇ ਵਿਚ ਸੁੱਕੇ ਪੱਤੇ, ਲੱਕੜਾਂ ਜਾਂ ਪੁਰਾਣਾ ਕੂੜਾ ਇਕੱਠਾ ਨਾ ਹੋਵੇ।
 


author

Sunaina

Content Editor

Related News