ਪੀ.ਐਮ. ਮੋਦੀ ਦੀ ਚੋਣ ਖਿਲਾਫ ਪਟੀਸ਼ਨ ''ਤੇ ਸੁਣਵਾਈ 22 ਮਈ ਨੂੰ
Monday, May 18, 2020 - 11:32 PM (IST)

ਨਵੀਂ ਦਿੱਲੀ (ਯੂ.ਐਨ.ਆਈ.) - ਸੁਪਰੀਮ ਕੋਰਟ 2019 ਦੀ ਆਮ ਸਭਾ ਚੋਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਹੁਣ 22 ਮਈ ਨੂੰ ਕਰੇਗਾ। ਇਸ ਦੀ ਸੁਣਵਾਈ ਸੋਮਵਾਰ ਲਈ ਸੂਚੀਬੱਧ ਸੀ, ਪਰ ਅਣਪਛਾਤੇ ਕਰਣਾਂ ਕਾਰਣ ਮੁੱਖ ਜੱਜ ਦੇ ਮੌਜੂਦ ਨਾ ਰਹਿਣ ਕਾਰਣ ਉਨ੍ਹਾਂ ਸਾਹਮਣੇ ਸੂਚੀਬੱਧ ਸਾਰੇ ਮਾਮਲਿਆਂ ਦੀ ਸੁਣਵਾਈ ਲਈ 22 ਮਈ ਦੀ ਤਰੀਕ ਮੁਕਰੱਰ ਕੀਤੀ ਗਈ, ਜਿਸ 'ਚ ਮੋਦੀ ਦੀ ਚੋਣ ਖਿਲਾਫ ਚੋਣ ਪਟੀਸ਼ਨ ਵੀ ਸ਼ਾਮਲ ਹੈ।