ਗੁੜਗਾਓਂ ''ਚ ਹੋਈ ਸਿਹਤ ਕਰਮਚਾਰੀ ਦੀ ਮੌਤ, ਪਿਛਲੇ ਹਫਤੇ ਲਗਵਾਈ ਸੀ ਵੈਕ‍ਸੀਨ

Friday, Jan 22, 2021 - 08:33 PM (IST)

ਗੁੜਗਾਓਂ ''ਚ ਹੋਈ ਸਿਹਤ ਕਰਮਚਾਰੀ ਦੀ ਮੌਤ, ਪਿਛਲੇ ਹਫਤੇ ਲਗਵਾਈ ਸੀ ਵੈਕ‍ਸੀਨ

ਨਵੀਂ ਦਿੱਲੀ - ਗੁੜਗਾਓਂ ਵਿੱਚ ਇੱਕ 56 ਸਾਲਾ ਸਿਹਤ ਕਰਮਚਾਰੀ ਦੀ ਮੌਤ ਹੋ ਗਈ। ਉਸ ਨੂੰ ਪਿਛਲੇ ਸ਼ਨੀਵਾਰ ਨੂੰ ਕੋਵਿਡ ਵੈਕ‍ਸੀਨ ਦਾ ਪਹਿਲਾ ਡੋਜ਼ ਦਿੱਤਾ ਗਿਆ ਸੀ। ਜਿਸ ਕੋਂ ਬਾਅਦ ਸ਼ਨੀਵਾਰ ਨੂੰ ਮੌਤ ਹੋ ਗਈ। ਹਾਲਾਂਕਿ ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਸਿਹਤ ਕਰਮਚਾਰੀ ਦਾ ਲਾਸ ਟੈਸਟ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਸ਼ਿਮੋਗਾ ਧਮਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ, ਗੱਡੀ ਦੇ ਉੱਡੇ ਪਰਖੱਚੇ, ਦਰੱਖ਼ਤ ਵੀ ਹੋਏ ਤਬਾਹ

ਡਾਕਟਰਾਂ ਨੇ ਦੱਸਿਆ ਉਨ੍ਹਾਂ ਦੇ ਪਰਿਵਾਰ ਦੇ ਅਨੁਸਾਰ, ਰਾਜਵੰਤੀ ਸਵੇਰੇ ਨਹੀਂ ਉੱਠੀ ਅਤੇ ਉਸ ਨੂੰ ਮੇਦਾਂਤਾ ਹਸਪਤਾਲ ਵਿੱਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਨੂੰ ਵੈਕਸੀਨ ਲਗਾਈ ਗਈ ਉਸ ਦਿਨ ਉਸ ਦੀ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ।
ਇਹ ਵੀ ਪੜ੍ਹੋ- ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ 'ਚ ਕਿਸਾਨ ਹਿੱਤ ਨਹੀਂ

ਗੁੜਗਾਓਂ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਵੀਰੇਂਦਰ ਯਾਦਵ ਨੇ ਕਿਹਾ, "ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਰਾਜਵੰਤੀ ਦੀ ਮੌਤ ਦਾ ਕਾਰਨ ਪਤਾ ਚੱਲੇਗਾ। ਉਦੋਂ ਤੱਕ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਰਾਜਵੰਤੀ ਦੀ ਮੌਤ ਟੀਕੇ ਕਾਰਨ ਹੋਈ।" ਭਾਰਤ ਨੇ ਸ਼ਨੀਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮਾਂ ਵਿੱਚੋਂ ਇੱਕ ਸ਼ੁਰੂ ਕੀਤਾ, ਜਿਸ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਉਟਿਕਲ ਦਿੱਗਜ ਐਸਟਰਾਜੇਨੇਕਾ ਤੋਂ ਲਾਇਸੰਸ ਪ੍ਰਾਪਤ ਦੋ ਸਥਾਨਕ ਤੌਰ 'ਤੇ ਬਣਾਏ ਗਏ ਸ਼ਾਟਸ ਕੋਵਾਕਸਿਨ ਅਤੇ ਕੋਵਿਸ਼ਿਲਡ ਦੀ ਵਰਤੋ ਕੀਤੀ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
  


author

Inder Prajapati

Content Editor

Related News