ਕ੍ਰਿਕਟ ਬੈਟ ਅੰਦਰ ਲੁਕਾ ਕੇ ਕਰਦਾ ਸੀ ਗਾਂਜੇ ਦੀ ਸਮੱਗਲਿੰਗ, GRP ਨੇ ਇੰਝ ਕੀਤਾ ਸਮੱਗਲਰ ਦਾ ਪਰਦਾਫਾਸ਼
Sunday, Aug 25, 2024 - 06:57 AM (IST)

ਆਗਰਾ (ਭਾਸ਼ਾ) : ਆਗਰਾ ਕੈਂਟ ਸਟੇਸ਼ਨ 'ਤੇ ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਕਥਿਤ ਤੌਰ 'ਤੇ ਇਕ ਨੌਜਵਾਨ ਤੋਂ ਪੌਣੇ ਦੋ ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਸਰਕਾਰੀ ਰੇਲਵੇ ਪੁਲਸ ਨੇ ਦਿੱਤੀ।
ਆਗਰਾ ਕੈਂਟ ਦੇ ਜੀਆਰਪੀ ਇੰਸਪੈਕਟਰ ਵਿਕਾਸ ਸਕਸੈਨਾ ਨੇ ਦੱਸਿਆ ਕਿ ਜੀਆਰਟੀ ਟੀਮ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਉਨ੍ਹਾਂ ਨੇ ਇਕ ਨੌਜਵਾਨ ਦੇ ਕ੍ਰਿਕਟ ਬੈਟ ਵਿਚ ਕੱਟ ਦੇਖਿਆ। ਉਨ੍ਹਾਂ ਦੱਸਿਆ ਕਿ ਜਦੋਂ ਟੀਮ ਨੇ ਕ੍ਰਿਕਟ ਬੈਟ ਦੀ ਜਾਂਚ ਕੀਤੀ ਤਾਂ ਅੰਦਰ ਗਾਂਜੇ ਨਾਲ ਭਰਿਆ ਪਾਇਆ ਗਿਆ। ਇਸ ਤੋਂ ਬਾਅਦ ਟੀਮ ਨੇ ਉਸ ਦੀ ਜੁੱਤੀ ਉਤਾਰ ਕੇ ਜਾਂਚ ਕੀਤੀ ਤਾਂ ਉਸ ਦੀਆਂ ਜੁਰਾਬਾਂ 'ਚੋਂ ਗਾਂਜਾ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਜੀਆਰਪੀ ਨੇ ਕ੍ਰਿਕਟ ਦੇ ਬੱਲੇ ਅਤੇ ਜੁਰਾਬਾਂ ਵਿੱਚੋਂ ਇਕ ਕਿੱਲੋ 730 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਨੌਜਵਾਨ ਦੀ ਪਛਾਣ ਬਿਜੇਂਦਰ ਵਾਸੀ ਕੋਸੀ ਵਜੋਂ ਹੋਈ ਹੈ। ਸਕਸੈਨਾ ਨੇ ਦੱਸਿਆ ਕਿ ਜੀਆਰਪੀ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8