ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਦੇ ਨੱਕ ’ਚੋਂ ਅਚਾਨਕ ਵਗਣ ਲੱਗਾ ਖੂਨ, ਵੀਡੀਓ ਵਾਇਰਲ

Sunday, Jul 28, 2024 - 09:24 PM (IST)

ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਦੇ ਨੱਕ ’ਚੋਂ ਅਚਾਨਕ ਵਗਣ ਲੱਗਾ ਖੂਨ, ਵੀਡੀਓ ਵਾਇਰਲ

ਬੈਂਗਲੁਰੂ, (ਅਨਸ)- ਕੇਂਦਰੀ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ ਐਤਵਾਰ ਨੂੰ ਹਸਪਤਾਲ ਲਿਜਾਣਾ ਪਿਆ। ਦਰਅਸਲ, ਬੈਂਗਲੁਰੂ ’ਚ ਐਤਵਾਰ ਨੂੰ ਉਹ ਇਕ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨੱਕ ’ਚੋਂ ਅਚਾਨਕ ਖੂਨ ਵਗਣ ਲੱਗਾ।

ਇਕ ਨਿਊਜ਼ ਏਜੰਸੀ ਨੇ ਇਸ ਘਟਨਾ ਦੀ ਵੀਡੀਓ ਕਲਿੱਪ ਜਾਰੀ ਕੀਤੀ ਹੈ, ਜਿਸ ’ਚ ਕੁਮਾਰਸਵਾਮੀ ਦੇ ਨੱਕ ’ਚੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਧਿਆਨਯੋਗ ਹੈ ਕਿ ਮੋਦੀ 3.0 ’ਚ ਜਨਤਾ ਦਲ ਸੈਕੂਲਰ ਦੇ ਨੇਤਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਕਰਨਾਟਕ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

ਜੇ ਕਰਨਾਟਕ ’ਚ ਸਿਆਸੀ ਹਲਚਲ ਦੀ ਗੱਲ ਕਰੀਏ ਤਾਂ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਚ. ਡੀ. ਕੁਮਾਰਸਵਾਮੀ 2028 ’ਚ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਦੀ ਪ੍ਰਤੀਕਿਰਿਆ ਕੁਮਾਰਸਵਾਮੀ ਵੱਲੋਂ ਅਗਲੀਆਂ ਚੋਣਾਂ ’ਚ ਸੱਤਾ ਹਾਸਲ ਕਰ ਕੇ ਰਾਮਨਗਰ ਦਾ ਨਾਂ ਵਾਪਸ ਬਹਾਲ ਕਰਨ ਦੇ ਐਲਾਨ ਤੋਂ ਬਾਅਦ ਆਈ ਹੈ।


author

Rakesh

Content Editor

Related News