ਕੁਮਾਰਸਵਾਮੀ ਨੇ ਕੀਤਾ ਕਰਨਾਟਕ ਸਰਕਾਰ ਵਿਰੁੱਧ ‘ਜੰਗ’ ਦਾ ਐਲਾਨ

Saturday, Apr 05, 2025 - 10:09 PM (IST)

ਕੁਮਾਰਸਵਾਮੀ ਨੇ ਕੀਤਾ ਕਰਨਾਟਕ ਸਰਕਾਰ ਵਿਰੁੱਧ ‘ਜੰਗ’ ਦਾ ਐਲਾਨ

ਬੈਂਗਲੁਰੂ, (ਭਾਸ਼ਾ)- ਕੇਂਦਰੀ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਨੇਤਾ ਐੱਚ. ਡੀ. ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਅਤੇ ਉੱਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ’ਤੇ ਸੱਤਾ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਨੀਵਾਰ ਨੂੰ ਇਸ ਸਰਕਾਰ ਵਿਰੁੱਧ ‘ਜੰਗ’ ਦਾ ਐਲਾਨ ਕੀਤਾ। ਕੁਮਾਰਸਵਾਮੀ ਨੇ ਕਾਂਗਰਸ ਸਰਕਾਰ ਨੂੰ ਉਨ੍ਹਾਂ ਨੂੰ ਉਕਸਾਉਣ ਵਿਰੁੱਧ ਚੇਤਾਵਨੀ ਵੀ ਦਿੱਤੀ।

ਜਦ (ਐਸ) ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਕਾਂਗਰਸ ਅਤੇ ਉਸਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕਾਫ਼ੀ ਸਮੱਗਰੀ ਹੈ। ਕੁਮਾਰਸਵਾਮੀ ਨੇ ਬਿਦਾਦੀ ਨੇੜੇ ਕੇਥਾਗਨਹੱਲੀ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕਬਜ਼ੇ ਵਾਲੀ ਜ਼ਮੀਨ ਨੂੰ ਸੂਬਾ ਸਰਕਾਰ ਵੱਲੋਂ ਮੁਕਤ ਕਰਾਉਣ ਦੇ ਕਦਮ ਦਾ ਹਵਾਲਾ ਦਿੰਦੇ ਹੋਏ ਕੁਮਾਰਸਵਾਮੀ ਨੇ ਸ਼ਿਵਕੁਮਾਰ ’ਤੇ ‘ਲੁੱਟ’ ਦਾ ਦੋਸ਼ ਲਗਾਇਆ ਅਤੇ ਇਸ ਕਾਰਵਾਈ ਨੂੰ ‘ਸਿਅਾਸੀ ਬਦਲ’ ਕਰਾਰ ਦਿੱਤਾ।

ਸ਼ਿਵਕੁਮਾਰ ਨੇ ਕੁਮਾਰਸਵਾਮੀ ’ਤੇ ਮੋੜਵਾਂਵਾਰ ਕਰਦੇ ਹੋਏ ਉਨ੍ਹਾਂ ਨੂੰ ਸਾਰੀ ਸਮੱਗਰੀ ਜਨਤਕ ਕਰਨ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਗਲਤ ਸਾਬਤ ਹੋਏ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਕੁਮਾਰਸਵਾਮੀ ਜਾਂ ਕਿਸੇ ਹੋਰ ਤੋਂ ਡਰਨ ਵਾਲਾ ਵਿਅਕਤੀ ਨਹੀਂ ਹਾਂ।’’


author

Rakesh

Content Editor

Related News