ਮਾਨਸਰੋਵਰ ਯਾਤਰੀਆਂ ਲਈ ਸਾਮਾਨ ਦੀ ਖੱਚਰ ਨਾਲ ਢੁਆਈ ’ਤੇ ਹਾਈ ਕੋਰਟ ਵਲੋਂ ਰੋਕ
Wednesday, Jun 12, 2019 - 11:56 PM (IST)
ਨੈਨੀਤਾਲ– ਉੱਤਰਾਖੰਡ ਹਾਈ ਕੋਰਟ ਨੇ ਕੈਲਾਸ਼ ਮਾਨਸਰੋਵਰ ਤੀਰਥ ਯਾਤਰੀਆਂ ਦੇ ਸਾਮਾਨ ਦੀ ਖੱਚਰ ਨਾਲ ਢੁਆਈ ਦੇ ਸਬੰਧ ਵਿਚ ਯਾਤਰਾ ਦੀ ਨੋਡਲ ਏਜੰਸੀ ਕਮਾਊਂ ਮੰਡਲ ਵਿਕਾਸ ਨਿਗਮ (ਕੇ. ਐੱਮ. ਵੀ. ਐੱਨ.) ਵਲੋਂ ਜਾਰੀ ਟੈਂਡਰ ’ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਅੱਜ ਤੋਂ ਸ਼ੁਰੂ ਮਾਨਸਰੋਵਰ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਖਾਸੀ ਦਿਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਤਰਾ ਦੇ ਪਹਿਲੇ ਜਥੇ ਵਿਚ 59 ਸ਼ਰਧਾਲੂ ਸ਼ਾਮਲ ਹਨ।
ਜਸਟਿਸ ਸੁਧਾਂਸ਼ੂ ਧੁਲੀਆ ਨੇ ਯਾਤਰੀਆਂ ਦੇ ਸਾਮਾਨ ਨੂੰ ਖੱਚਰ ਨਾਲ ਢੋਣ ਲਈ ਅਧਿਕਾਰਤ ਕੀਤੇ ਜਾਣ ਨਾਲ ਸਬੰਧਤ ਪਟੀਸ਼ਨ ’ਤੇ ਕੱਲ ਸੁਣਵਾਈ ਕਰਦੇ ਹੋਏ ਇਸ ਸਬੰਧ ਵਿਚ ਕੇ. ਐੱਮ. ਵੀ. ਐੱਨ. ਵਲੋਂ ਜਾਰੀ ਟੈਂਡਰ ’ਤੇ ਰੋਕ ਲਗਾ ਦਿੱਤੀ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਯਾਤਰੀਆਂ ਦੇ ਸਾਮਾਨ ਦੀ ਢੁਆਈ ਦਾ ਠੇਕਾ ਘੱਟੋ-ਘੱਟ ਕੀਮਤ ਪੇਸ਼ਕਸ਼ ਕਰਨ ਬਜਾਏ ਦੂਸਰੇ ਟੈਂਡਰਕਾਰ ਨੂੰ ਦੇ ਦਿੱਤਾ ਗਿਆ। ਅਦਾਲਤ ਇਹ ਹੁਕਮ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਯਾਤਰਾ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਉੱਤਰਾਖੰਡ ਦੇ ਲਿਪੁਲੇਖ ਦਰੇ ਦੇ ਜ਼ਰੀਏ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
