ਹਾਈ ਕੋਰਟ ਨੇ ''ਆਪ'' ਅਤੇ ਇਸ ਦੇ ਨੇਤਾਵਾਂ ਨੂੰ ਉੱਪ ਰਾਜਪਾਲ ''ਤੇ ਝੂਠੇ ਦੋਸ਼ ਲਗਾਉਣ ਤੋਂ ਰੋਕਿਆ

Tuesday, Sep 27, 2022 - 01:15 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਕਈ ਨੇਤਾਵਾਂ ਨੂੰ ਉੱਪ ਰਾਜਪਾਲ ਵਿਨੇ ਸਕਸੈਨਾ 'ਤੇ ਝੂਠੇ ਦੋਸ਼ ਲਗਾਉਣ ਤੋਂ ਬਚਣ ਦਾ ਮੰਗਲਵਾਰ ਨੂੰ  ਨਿਰਦੇਸ਼ ਦਿੱਤੇ ਹਨ। ਦਰਅਸਲ, 'ਆਪ' ਅਤੇ ਇਸ ਦੇ ਨੇਤਾਵਾਂ ਨੇ ਉਪ ਰਾਜਪਾਲ 'ਤੇ 1400 ਕਰੋੜ ਰੁਪਏ ਦੇ ਕਥਿਤ ਘਪਲੇ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਜਸਟਿਸ ਅਮਿਤ ਬੰਸਲ ਨੇ ਕਿਹਾ,"ਮੈਂ ਪਟੀਸ਼ਨਕਰਤਾ ਦੇ ਹੱਕ 'ਚ ਫ਼ੈਸਲਾ ਸੁਣਾਉਂਦਾ ਹਾਂ...'' ਪੂਰੇ ਆਦੇਸ਼ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਪਹਿਲੀ ਵਾਰ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਕੀਤਾ ਸਿੱਧਾ ਪ੍ਰਸਾਰਨ

ਇਸ ਤੋਂ ਇਲਾਵਾ 'ਆਪ', ਇਸ ਦੇ ਨੇਤਾਵਾਂ ਆਦਿਤੀ ਸਿੰਘ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ, ਸੰਜੇ ਸਿੰਘ ਅਤੇ ਜੈਸਮੀਨ ਸ਼ਾਹ ਨੂੰ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਝੂਠੇ ਅਤੇ ਮਾਣਹਾਨੀਕਾਰਕ ਪੋਸਟ ਟਵੀਟ ਜਾਂ ਵੀਡੀਓ ਹਟਾਉਣ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਸੀ। ਉਨ੍ਹਾਂ ਨੇ 'ਆਪ' ਅਤੇ ਉਸ ਦੇ 5 ਨੇਤਾਵਾਂ ਤੋਂ ਵਿਆਜ ਸਮੇਤ 2.5 ਕਰੋੜ ਰੁਪਏ ਦੇ ਹਰਜਾਨੇ ਅਤੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। 'ਆਪ' ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਸਕਸੈਨਾ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੇ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਇਕ ਘਪਲੇ 'ਚ ਸ਼ਾਮਲ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News