ਮਹਾਰਾਸ਼ਟਰ ਸਰਕਾਰ ਨੂੰ ਹਾਈ ਕੋਰਟ ਦਾ ਨਿਰਦੇਸ਼, ਕੋਵਿਡ-19 ਦੌਰਾਨ ਰੋਕੋ ਸਿਆਸੀ ਰੈਲੀਆਂ ਨੂੰ

Thursday, Jul 01, 2021 - 12:14 AM (IST)

ਮੁੰਬਈ – ਬੰਬਈ ਹਾਈ ਕੋਰਟ ਨੇ ਬੁੱਧਵਾਰ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਮਹਾਮਾਰੀ ਦੌਰਾਨ ਲਾਗੂ ਕੋਵਿਡ-19 ਪ੍ਰੋਟੋਕੋਲਜ਼ ਦੀ ਉਲੰਘਣਾ ਕਰਨ ਵਾਲੀਆਂ ਸਿਆਸੀ ਰੈਲੀਆਂ ਨੂੰ ਰੋਕਣਾ ਚਾਹੀਦਾ ਹੈ।

ਮੁੱਖ ਜੱਜ ਦੀਪਾਂਕਰ ਦੱਤਾ ਅਤੇ ਜਸਟਿਸ ਜੀ. ਐੱਸ. ਕੁਲਕਰਨੀ ’ਤੇ ਆਧਾਰਿਤ ਬੈਂਚ ਨੇ ਪੁੱਛਿਆ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਵੱਡੀਆਂ ਰੈਲੀਆਂ ’ਤੇ ਰੋਕ ਦੇ ਬਾਵਜੂਦ ਇਸ ਮਹੀਨੇ ਦੇ ਸ਼ੁਰੂ ਵਿਚ ਨਵੀ ਮੁੰਬਈ ਵਿਖੇ ਇਕ ਹਵਾਈ ਅੱਡੇ ਦੇ ਨਾਂ ਨੂੰ ਲੈ ਕੇ ਆਯੋਜਿਤ ਰੈਲੀ ਸਮੇਤ ਹੋਰਨਾਂ ਰੈਲੀਆਂ ਦੀ ਆਗਿਆ ਕਿਵੇਂ ਦਿੱਤੀ ਗਈ?

ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ

ਬੈਂਚ ਨੇ ਕਿਹਾ ਕਿ ਜੇ ਸੂਬਾ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਮਰੱਥ ਰਿਹਾ ਤਾਂ ਅਦਾਲਤ ਨੂੰ ਦਖਲ ਦੇਣਾ ਪਏਗਾ ਅਤੇ ਅਜਿਹੀ ਕਿਸੇ ਵੀ ਸਿਆਸੀ ਰੈਲੀ ’ਤੇ ਰੋਕ ਲਾਉਣੀ ਹੋਵੇਗੀ। ਹਾਈ ਕੋਰਟ ਨੇ ਸੂਬੇ ਦੇ ਐਡਵੋਕੇਟ ਜਨਰਲ ਆਸ਼ੂਤੋਸ਼ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਕੋਵਿਡ-19 ਪ੍ਰੋਟੋਕੋਲਜ਼ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਿਆਸੀ ਰੈਲੀ ਨੂੰ ਰੋਕਣ ਲਈ ਸਰਗਰਮ ਹੋ ਜਾਏ। ਜੇ ਉਹ ਇੰਝ ਨਹੀਂ ਕਰੇਗੀ ਤਾਂ ਸਾਨੂੰ ਕਰਨਾ ਪਏਗਾ। ਅਸੀਂ ਰੈਲੀਆਂ ਨੂੰ ਨਹੀਂ ਹੋਣ ਦਿਆਂਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Inder Prajapati

Content Editor

Related News