ਹਾਈ ਕੋਰਟ ਨੇ ਕੇਂਦਰ ਤੋਂ ਕੋਵਿਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ 84 ਦਿਨਾਂ ਦੇ ਅੰਤਰ ਦਾ ਪੁੱਛਿਆ ਕਾਰਨ

Tuesday, Aug 24, 2021 - 05:50 PM (IST)

ਹਾਈ ਕੋਰਟ ਨੇ ਕੇਂਦਰ ਤੋਂ ਕੋਵਿਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ 84 ਦਿਨਾਂ ਦੇ ਅੰਤਰ ਦਾ ਪੁੱਛਿਆ ਕਾਰਨ

ਕੋਚੀ- ਕੇਰਲ ਹਾਈ ਕੋਰਟ ਨੇ ਕੇਂਦਰ ਤੋਂ ਮੰਗਲਵਾਰ ਨੂੰ ਪ੍ਰਸ਼ਨ ਕੀਤਾ ਕਿ ਕੋਵਿਸ਼ੀਲਡ ਦੀਆਂ 2 ਖੁਰਾਕਾਂ ਦਰਮਿਆਨ 84 ਦਿਨਾਂ ਦਾ ਅੰਤਰਾਲ ਟੀਕੇ ਦੀ ਉਪਲੱਬਧਤਾ ’ਤੇ ਆਧਾਰਤ ਹੈ ਜਾਂ ਉਸ ਦੀ ਪ੍ਰਭਾਵਸ਼ੀਲਤਾ ’ਤੇ। ਕੇਰਲ ਹਾਈ ਕੋਰਟ ਦੇ ਜੱਜ ਪੀ.ਬੀ. ਸੁਰੇਸ਼ ਕੁਮਾਰ ਨੇ ‘ਕਿਟੈਕਸ ਗਾਰਮੈਂਟਸ ਲਿਮਟਿਡ’ ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਤੋਂ ਇਹ ਸਵਾਲ ਕੀਤਾ, ਜਿਸ ’ਚ ਉਸ ਨੇ ਆਪਣੇ ਕਰਮੀਆਂ ਨੂੰ ਕੋਵਿਸ਼ੀਲਡ ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮਨਜ਼ੂਰੀ ਮੰਗੀ ਸੀ। ਜੱਜ ਨੇ ਇਹ ਵੀ ਕਿਹਾ ਕਿ ਜੇਕਰ ਅੰਤਰਾਲ ਦਾ ਕਾਰਨ ਟੀਕੇ ਦੇ ਪ੍ਰਭਾਵੀ ਹੋਣ ਨਾਲ ਜੁੜਿਆ ਹੈ ਤਾਂ ਉਹ ‘ਚਿੰਤਿਤ’ ਹਨ, ਕਿਉਂਕਿ ਉਨ੍ਹਾਂ ਨੂੰ ਦੂਜੀ ਖੁਰਾਕ ਪਹਿਲੀ ਖੁਰਾਕ ਦਿੱਤੇ ਜਾਣਦੇ 4-6 ਹਫ਼ਤਿਆਂ ਅੰਦਰ ਦੇ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

ਅਦਾਲਤ ਨੇ ਕਿਹਾ ਕਿ ਜੇਕਰ ਅੰਤਰਾਲ ਦਾ ਕਾਰਨ ਉਪਲੱਬਧਤਾ ਹੈ ਤਾਂ ਜੋ ਲੋਕ ਇਸ ਨੂੰ ਖਰੀਦਣ ’ਚ ਸਮਰੱਥ ਹਨ ਜਿਵੇਂ ਕਿ ਕਿਟੈਕਸ ਤਾਂ ਉਨ੍ਹਾਂ ਨੂੰ ਮੌਜੂਦਾ ਪ੍ਰੋਟੋਕਾਲ ਦੇ ਅਨੁਰੂਪ 84 ਦਿਨਾਂ ਤੱਕ ਇੰਤਜ਼ਾਰ ਕੀਤੇ ਬਿਨਾਂ ਦੂਜੀ ਖੁਰਾਕ ਲੈਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪ੍ਰਭਾਵਸ਼ੀਲਤਾ ਕਾਰਨ ਹੈ ਤਾਂ ਇਸ ਦੇ ਸਮਰਥਨ ’ਚ ਵਿਗਿਆਨੀ ਅੰਕੜੇ ਵੀ ਦਿੱਤੇ ਜਾਣੇ ਚਾਹੀਦੇ ਹਨ। ਕੇਂਦਰ ਦੇ ਵਕੀਲ ਨੇ ਨਿਰਦੇਸ਼ ਲੈਣ ਲਈ ਵੀਰਵਾਰ ਤੱਕ ਦਾ ਸਮਾਂ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਨੂੰ 26 ਅਗਸਤ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ। ਦੱਸਣਯੋਗ ਹੈ ਕਿ ਕਿਟੈਕਸ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਉਸ ਨੇ ਆਪਣੇ 5000 ਤੋਂ ਵੱਧ ਕਰਮੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ ਅਤੇ ਦੂਜੀ ਖੁਰਾਕ ਦੀ ਵਿਵਸਥਾ ਕਰ ਲਈ ਹੈ ਪਰ ਮੌਜੂਦਾ ਪਾਬੰਦੀਆਂ ਕਾਰਨ ਉਹ ਟੀਕਕਾਰਨ ਨਹੀਂ ਕਰਵਾ ਪਾ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਸਤੰਬਰ-ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News