ਮੱਧ ਪ੍ਰਦੇਸ਼ : ਮੁਕਾਬਲੇ ''ਚ 2 ਇਨਾਮੀ ਮਹਿਲਾ ਨਕਸਲੀ ਢੇਰ

Saturday, Apr 22, 2023 - 10:25 AM (IST)

ਮੱਧ ਪ੍ਰਦੇਸ਼ : ਮੁਕਾਬਲੇ ''ਚ 2 ਇਨਾਮੀ ਮਹਿਲਾ ਨਕਸਲੀ ਢੇਰ

ਬਾਲਾਘਾਟ (ਵਾਰਤਾ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਗੜ੍ਹੀ ਥਾਣਾ ਖੇਤਰ ਦੇ ਕਦਲਾ ਦੇ ਜੰਗਲ 'ਚ ਅੱਜ ਯਾਨੀ ਸ਼ਨੀਵਾਰ ਤੜਕੇ ਇਕ ਮੁਕਾਬਲੇ 'ਚ ਹਾਕ ਫੋਰਸ ਨੇ 2 ਇਨਾਮੀ ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਸੁਪਰਡੈਂਟ ਸਮੀਰ ਸੌਰਭ ਨੇ ਦੱਸਿਆ ਕਿ ਕਦਲਾ ਦੇ ਜੰਗਲ 'ਚ ਤੜਕੇ ਪੁਲਸ ਦੀ ਹਾਕ ਫੋਰਸ ਦੀ ਟੀਮ ਦਾ ਮੁਕਾਬਲਾ ਨਕਸਲੀਆਂ ਨਾਲ ਹੋਇਆ। ਇਸ ਮੁਕਾਬਲੇ 'ਚ 14 ਲੱਖ ਰੁਪਏ ਦੀਆਂ ਇਨਾਮੀ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ ਗਿਆ ਹੈ।

ਦੋਹਾਂ ਮਹਿਲਾ ਨਕਸਲੀਆਂ ਦੀ ਪਛਾਣ ਸੁਨੀਤਾ ਅਤੇ ਸਰਿਤਾ ਖਟਿਕਾ ਵਜੋਂ ਹੋਈ ਹੈ। ਸੁਨੀਤਾ ਏ.ਸੀ.ਐੱਮ. ਭੋਰਮ ਦੇਵ ਏਰੀਆ ਕਮਾਂਡਰ ਟਾਡਾ ਦਲਮ 'ਚ ਰਹੀ ਸੀ ਅਤੇ ਅਜੇ ਵਿਸਤਾਰ ਦਲਮ 'ਚ ਕੰਮ ਕਰ ਰਹੀ ਸੀ। ਉੱਥੇ ਹੀ ਸਰਿਤਾ ਮੋਚਾ ਏ.ਸੀ.ਐੱਮ. ਕਬੀਰ ਨਾਲ ਗਾਰਡ ਵਜੋਂ ਕੰਮ ਕਰਦ ਸੀ ਅਤੇ ਅਜੇ ਉਹ ਵਿਸਤਾਰ ਦਲਮ 'ਚ ਆ ਗਈ ਸੀ। ਇਸ ਮੁਕਾਬਲੇ 'ਚ ਕੁਝ ਹੋਰ ਨਕਸਲੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲਸ ਵਲੋਂ ਹਾਦਸੇ ਵਾਲੀ ਜਗ੍ਹਾ ਦੀ ਸਰਚਿੰਗ ਕੀਤੀ ਜਾ ਰਹੀ ਹੈ। ਹਾਕ ਫੋਰਸ ਦੇ ਮੌਕੇ ਤੋਂ 2 ਬੰਦੂਕ, ਕਾਰਤੂਸ ਅਤੇ ਦੈਨਿਕ ਉਪਯੋਗ ਦੀ ਹੋਰ ਸਮੱਗਰੀ ਮਿਲੀ ਹੈ।


author

DIsha

Content Editor

Related News