ਇਸ ਲੜਕੀ ਦੇ ਜਜ਼ਬੇ ਨੂੰ ਸਲਾਮ- ਦੋਵੇਂ ਕਿਡਨੀਆਂ ਫੇਲ, ਆਈ.ਸੀ.ਯੂ. ''ਚ ਭਰਤੀ, ਫਿਰ ਵੀ ਕੀਤਾ ਟਾਪ

05/29/2017 2:19:36 PM

ਸ਼ਿਵਪੁਰੀ— ਦੋਵੇਂ ਕਿਡਨੀਆਂ ਫੇਲ, ਹਰ ਤੀਜੇ ਦਿਨ ਡਾਇਲਿਸਿਸ, ਆਈ.ਸੀ.ਯੂ. ਦੇ ਕਮਰੇ ''ਚ ਪਲੰਗ ਦੇ ਚਾਰੇ ਪਾਸੇ ਲੱਗੀਆਂ ਨਲੀਆਂ ਪਰ ਜਜ਼ਬਾ ਕਿਸੇ ਨਾਲੋਂ ਘੱਟ ਨਹੀਂ। ਇਹ ਕਹਾਣੀ ਹੈ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੀ ਵਿਦਿਆਰਥਣ ਅੰਸ਼ੁਲ ਗੌਤਮ ਦੀ। ਕੇਂਦਰੀ ਸਕੂਲ ਸ਼ਿਵਪੁਰੀ ਦੀ 12ਵੀਂ ਦੀ ਵਿਦਿਆਰਥਣ ਅੰਸ਼ੁਲ ਨੇ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਨਤੀਜਿਆਂ ''ਚ 65 ਫੀਸਦੀ ਅੰਕਾਂ ਨਾਲ ਪਹਿਲੇ ਨੰਬਰ ''ਤੇ ਸਫਲਤਾ ਹਾਸਲ ਕੀਤੀ ਹੈ। ਕਾਮਰਸ ਦੀ ਇਹ ਵਿਦਿਆਰਥਣ ਪਿਛਲੇ ਨਵੰਬਰ ਮਹੀਨੇ ਤੋਂ ਹਰ ਤੀਜੇ ਦਿਨ ਡਾਇਲਿਸਿਸ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਕਿਤੋਂ ਵੀ ਹਾਰੀ ਹੋਈ ਨਹੀਂ ਹੈ। ਸ਼ਿਵਪੁਰੀ ਦੇ ਨਵਾਬ ਸਾਹਿਬ ਰੋਡ ''ਤੇ ਰਹਿਣ ਵਾਲੀ ਅੰਸ਼ੁਲ ਗੌਤਮ ਨੇ ਨਤੀਜੇ ਆਉਣ ਤੋਂ ਬਾਅਦ ਜ਼ਿੰਦਗੀ ''ਚ ਅਸਫਲਤਾ ਲਈ ਕਈ ਬਹਾਨੇ ਹਨ ਪਰ ਸਫਲਤਾ ਦਾ ਇਕ ਹੀ ਰਸਤਾ ਹੈ ਕਿ ਜ਼ਿੰਦਾਦਿਲੀ ਨਾਲ ਅੱਗੇ ਵਧਿਆ ਜਾਵੇ ਅਤੇ ਮੈਂ ਉਹੀ ਕੀਤਾ। ਪਰਿਵਾਰ ਵਾਲੇ ਅਤੇ ਅਧਿਆਪਕਾਂ ਨੇ ਵੀ ਹੌਂਸਲਾ ਵਧਾਇਆ, ਬੀਮਾਰੀ ਨਾਲ ਲੜਾਈ ਆਪਣੀ ਜਗ੍ਹਾ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਨਵੰਬਰ ''ਚ ਅੰਸ਼ੁਲ ਦੀਆਂ ਦੋਵੇਂ ਕਿਡਨੀਆਂ ਫੇਲ ਹੋਣ ਦੀ ਜਾਣਕਾਰੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਆਈ.ਸੀ.ਯੂ. ''ਚ ਭਰਤੀ ਕਰਨ ਲੈ ਗਏ। ਗਲੇ ਅਤੇ ਹੱਥ ''ਚ ਸਰਜਰੀ ਹੋਈ, ਹਰ ਤੀਜੇ ਦਿਨ ਡਾਇਲਿਸਿਸ ਕੀਤਾ ਜਾਣ ਲੱਗਾ ਪਰ ਬਹਾਦਰ ਬੇਟੀਆਂ ਦੀ ਜਿੱਦ ਸੀ ਕਿ ਪ੍ਰੀਖਿਆ ਜ਼ਰੂਰ ਦੇਵੇਗੀ। ਹਾਲਤ ਨੂੰ ਦੇਖਦੇ ਹੋਏ ਪਿਤਾ ਅਜੇ ਗੌਤਮ, ਚਾਚਾ ਰਵੀਕਾਂਤ ਗੌਤਮ ਤੋਂ ਲੈ ਕੇ ਡਾਕਟਰਾਂ ਅਤੇ ਸੈਂਟਰਲ ਸਕੂਲ ਸ਼ਿਵਪੁਰੀ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸਮਝਿਆ ਕਿ ਤੇਰੀ ਹਾਲਤ ਠੀਕ ਨਹੀਂ ਹੈ। ਇਸ ਸਾਲ ਡਰਾਪ ਲੈ ਲਵੋ ਪਰ ਅੰਸ਼ੁਲ ਨਹੀਂ ਮੰਨੀ ਅਤੇ ਕਈ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਪ੍ਰੀਖਿਆ ਦਿੱਤੀ। ਐਤਵਾਰ ਨੂੰ ਜਦੋਂ ਨਤੀਜੇ ਆਏ ਤਾਂ ਪਰਿਵਾਰ ਵਾਲਿਆਂ ਤੋਂ ਲੈ ਕੇ ਅਧਿਆਪਕਾਂ ਨੂੰ ਇਸ ਬਹਾਦਰ ਬੇਟੀ ਦੇ ਜਜ਼ਬੇ ''ਤੇ ਮਾਣ ਹੋ ਰਿਹਾ ਹੈ। ਅੰਸ਼ੁਲ ਹੁਣ ਸਿਹਤਮੰਦ ਹੋ ਕੇ ਅੱਗੇ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੀ ਹੈ।


Disha

News Editor

Related News