ਅੱਤਵਾਦੀਆਂ ਨਾਲ ਮੁਕਾਬਲੇ 'ਚ ਜਵਾਨ ਸ਼ਹੀਦ, ਚਾਰ ਸਾਲ ਪਹਿਲਾਂ ਹੋਇਆ ਸੀ ਵਿਆਹ

Tuesday, Jul 23, 2024 - 06:10 PM (IST)

ਅੱਤਵਾਦੀਆਂ ਨਾਲ ਮੁਕਾਬਲੇ 'ਚ ਜਵਾਨ ਸ਼ਹੀਦ, ਚਾਰ ਸਾਲ ਪਹਿਲਾਂ ਹੋਇਆ ਸੀ ਵਿਆਹ

ਜੰਮੂ : ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਹਾਥਰਸ ਦਾ ਜਵਾਨ ਸੁਭਾਸ਼ ਚੰਦਰ ਸ਼ਹੀਦ ਹੋ ਗਿਆ। ਸੁਭਾਸ਼ 7 ਜਾਟ ਰੈਜ਼ੀਮੈਂਟ ਵਿਚ ਤਾਇਨਾਤ ਸੀ। ਜਵਾਨ ਦੀ ਸ਼ਹਾਦਤ ਦੀ ਖਬਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀ ਤਾਂ ਪ੍ਰਸ਼ਾਸਨ ਦੀ ਇਕ ਟੀਮ ਨੇ ਪਿੰਡ ਪਹੁੰਚ ਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਹਾਦਤ ਦੀ ਜਾਣਕਾਰੀ ਦਿੱਤੀ। ਪਰਿਵਾਰ ਵਿਚ ਮਾਤਮ ਛਾ ਗਿਆ। ਸ਼ਹੀਦ ਜਵਾਨ ਦਾ ਪਾਰਥਿਵ ਸਰੀਰ ਕੱਲ੍ਹ ਪਿੰਡ ਪਹੁੰਚਣ ਦੀ ਆਸ ਹੈ। ਸ਼ਹੀਦ ਦੇ ਪਰਿਵਾਰ ਵਿਚ ਮਾਤਾ ਤੋਂ ਇਲਾਵਾ ਪਤਨੀ ਤੇ ਇਕ ਬੱਚੀ ਹੈ।

ਤੁਹਾਨੂੰ ਦੱਸ ਦਈਏ ਕਿ ਸਹਪਊ ਕੋਤਵਾਲੀ ਖੇਤਰ ਦੇ ਪਿੰਡ ਨਗਲਾ ਮਨੀ ਨਿਵਾਸੀ ਸੁਭਾਸ਼ ਚੰਦਰ ਪੁੱਤਰ ਮਥੁਰਾ ਪ੍ਰਸਾਦ ਸਾਲ 2016 ਵਿਚ ਫੌਜ ਵਿਚ ਭਰਤੀ ਹੋਇਆ ਸੀ। ਇਸ ਸਮੇਂ ਸੁਭਾਸ਼ ਜੰਮੂ ਦੇ ਰਾਜੌਰੀ ਵਿਚ 7 ਜਾਟ ਰੈਜੀਮੈਂਟ ਵਿਚ ਤਾਇਨਾਤ ਸੀ। ਫੌਜ ਦੇ ਮੁਤਾਬਕ ਰਾਜੌਰੀ ਵਿਚ ਅੱਤਵਾਦੀਆਂ ਨੇ ਬੀਤੀ ਰਾਤ ਤਕਰੀਬਨ ਢਾਈ ਵਜੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਭਾਸ਼ ਸ਼ਹੀਦ ਹੋ ਗਿਆ। ਇਸ ਦੀ ਜਾਣਕਾਰੀ ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਈ ਤਾਂ ਪ੍ਰਸ਼ਾਸਨ ਨੇ ਸ਼ਹੀਦ ਦੇ ਪਿੰਡ ਪਹੁੰਚ ਕੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਸੁਭਾਸ਼ ਦੀ ਦਾਦੀ ਦਾ 30 ਮਈ ਨੂੰ ਦਿਹਾਂਤ ਹੋਇਆ ਸੀ ਤੇ ਉਹ ਇਕ ਮਹੀਨੇ ਦੀ ਛੁੱਟੀ ਬਿਤਾ ਕੇ ਤਕਰੀਬਨ 15 ਦਿਨ ਪਹਿਲਾਂ ਹੀ ਰਾਜੌਰੀ ਗਿਆ ਸੀ। ਪਰਿਵਾਰ ਵਿਚ ਸੁਭਾਸ਼ ਚੰਦਰ ਤਿੰਨ ਭਰਾ ਸਨ ਤੇ ਕੁਝ ਸਾਲ ਪਹਿਲਾਂ ਉਸ ਦੇ ਇਕ ਭਰਾ ਦੀ ਮੌਤ ਹੋ ਗਈ ਸੀ। ਹਾਲਾਂਕਿ ਅਜੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਉਸ ਦੀ ਸ਼ਹਾਦਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਿੰਡ ਦੇ ਲੋਕਾਂ ਮੁਤਾਬਕ ਤਕਰੀਬਨ 4 ਸਾਲ ਪਹਿਲਾਂ ਸੁਭਾਸ਼ ਦਾ ਵਿਆਹ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦਾ ਪਾਰਥਿਵ ਸਰੀਰ ਕੱਲ੍ਹ ਪਿੰਡ ਆਏਗਾ। ਫੌਜੀ ਸਨਮਾਨ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਹੋਵੇਗਾ। ਉਸ ਦੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੁਭਾਸ਼ ਦੀ ਸ਼ਹਾਦਤ 'ਤੇ ਮਾਣ ਹੈ।


author

Baljit Singh

Content Editor

Related News