ਹਾਥਰਸ ਕਾਂਡ: CM ਯੋਗੀ ਨੇ 25 ਲੱਖ ਦੀ ਸਹਾਇਤਾ, ਨੌਕਰੀ ਅਤੇ ਮਕਾਨ ਦੇਣ ਦਾ ਕੀਤਾ ਐਲਾਨ

09/30/2020 7:05:00 PM

ਲਖਨਊ - ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਦਲਿਤ ਕੁੜੀ ਨਾਲ ਕਥਿਤ ਗੈਂਗਰੇਪ ਅਤੇ ਉਸ ਦੀ ਹੱਤਿਆ ਮਾਮਲੇ 'ਚ ਦੇਸ਼ ਭਰ 'ਚ ਰੋਸ ਹੈ। ਇੱਕ ਪਾਸੇ ਸੋਸ਼ਲ ਮੀਡੀਆ 'ਤੇ ਲੋਕ ਇਸ ਘਟਨਾ ਨੂੰ ਲੈ ਕੇ ਆਪਣੀ ਸਖ਼ਤ ਪ੍ਰਤੀਕਿਰਿਆ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਵਿਰੋਧੀ ਦਲ ਲਗਾਤਾਰ ਯੋਗੀ ਸਰਕਾਰ 'ਤੇ ਹਮਲਾਵਰ ਹਨ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਘਟਨਾ 'ਤੇ ਨੋਟਿਸ ਲੈ ਚੁੱਕੇ ਹਨ। ਹੁਣ ਯੂ.ਪੀ. ਦੇ ਸੀ.ਐੱਮ. ਯੋਗੀ ਆਦਿਤਿਅਨਾਥ ਨੇ ਬੁੱਧਵਾਰ ਨੂੰ ਹਾਥਰਸ 'ਚ ਪੀੜਤਾ ਦੇ ਪਿਤਾ ਨੂੰ ਵੀਡੀਓ ਕਾਲਿੰਗ 'ਤੇ ਗੱਲ ਕੀਤੀ।

ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦਾ ਨਿਰਦੇਸ਼
ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸ ਦੌਰਾਨ ਪੀੜਤਾ ਦੇ ਪਿਤਾ ਨੇ ਮੁੱਖ ਮੰਤਰੀ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਬੱਚੀ ਦੇ ਪਿਤਾ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਦੇ ਨਿਰਦੇਸ਼ ਦਿੱਤੇ।

25 ਲੱਖ ਦੀ ਸਹਾਇਤਾ, ਨੌਕਰੀ ਅਤੇ ਮਕਾਨ ਦਾ ਐਲਾਨ
ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਪੀੜਤ ਪਰਿਵਾਰ ਲਈ ਵੱਡਾ ਐਲਾਨ ਕੀਤਾ। ਇਸ 'ਚ ਪਰਿਵਾਰ ਨੂੰ ਕੁੱਲ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਉਪਲੱਬਧ ਕੀਤੀ ਜਾਵੇਗੀ। ਪਰਿਵਾਰ ਦੇ ਇੱਕ ਮੈਂਬਰ ਨੂੰ ਜੂਨੀਅਰ ਸਹਾਇਕ ਦੇ ਅਹੁਦੇ 'ਤੇ ਨੌਕਰੀ ਦਿੱਤੀ ਜਾਵੇਗੀ। ਸੂਡਾ ਯੋਜਨਾ ਦੇ ਤਹਿਤ ਹਾਥਰਸ ਸ਼ਹਿਰ 'ਚ ਇੱਕ ਘਰ ਅਲਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀ.ਐੱਮ. ਨੇ ਫਾਸਟ ਟਰੈਕ ਕੋਰਟ 'ਚ ਮੁਕੱਦਮੇ ਦੀ ਸੁਣਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦੀ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ।


Inder Prajapati

Content Editor

Related News