ਹਾਥਰਸ ਕੇਸ ''ਚ ਨਵਾਂ ਮੋੜ, ਪੀੜਤਾ ਦੇ ਭਰਾ ਅਤੇ ਦੋਸ਼ੀ ਵਿਚਾਲੇ 100 ਤੋਂ ਜ਼ਿਆਦਾ ਵਾਰ ਹੋਈ ਫੋਨ ''ਤੇ ਗੱਲ

10/06/2020 7:31:26 PM

ਨਵੀਂ ਦਿੱਲੀ - ਹਾਥਰਸ ਕਾਂਡ ਦੀ ਜਾਂਚ 'ਚ ਨਵਾਂ ਖੁਲਾਸਾ ਹੋਇਆ ਹੈ। ਉੱਤਰ ਪ੍ਰਦੇਸ਼ ਪੁਲਸ ਨੇ ਆਪਣੀ ਪੜਤਾਲ 'ਚ ਪਾਇਆ ਹੈ ਕਿ ਪੀੜਤ ਪਰਿਵਾਰ ਅਤੇ ਮੁੱਖ ਦੋਸ਼ੀ ਸੰਦੀਪ ਫੋਨ ਦੇ ਜ਼ਰੀਏ ਆਪਸ 'ਚ ਸੰਪਰਕ 'ਚ ਸਨ। ਪੀੜਤ ਪਰਿਵਾਰ ਅਤੇ ਸੰਦੀਪ ਵਿਚਾਲੇ ਫੋਨ 'ਤੇ ਗੱਲਬਾਤ ਦਾ ਸਿਲਸਿਲਾ ਪਿਛਲੇ ਸਾਲ ਅਕਤੂਬਰ 'ਚ ਸ਼ੁਰੂ ਹੋਇਆ। ਪੀੜਤ ਪਰਿਵਾਰ ਅਤੇ ਦੋਸ਼ੀ ਵਿਚਾਲੇ 104 ਵਾਰ ਫੋਨ 'ਤੇ ਗੱਲਬਾਤ ਹੋਈ।

ਹਾਥਰਸ ਕਾਂਡ 'ਚ ਇਹ ਖੁਲਾਸਾ ਯੂ.ਪੀ. ਪੁਲਸ ਦੀ ਜਾਂਚ 'ਚ ਹੋਇਆ ਹੈ। ਪੁਲਸ ਨੇ ਦੋਸ਼ੀ ਅਤੇ ਪੀੜਤ ਪਰਿਵਾਰ ਦੇ ਕਾਲ ਰਿਕਾਰਡ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਗੱਲਬਾਤ ਦਾ ਸਿਲਸਿਲਾ ਪਿਛਲੇ ਸਾਲ 13 ਅਕਤੂਬਰ ਨੂੰ ਸ਼ੁਰੂ ਹੋਇਆ। ਜ਼ਿਆਦਾਤਰ ਕਾਲ ਚੰਦਪਾ ਖੇਤਰ ਤੋਂ ਹੀ ਕੀਤੀ ਗਈ ਹੈ, ਜੋ ਪੀੜਤਾ ਦੇ ਪਿੰਡ ਤੋਂ ਸਿਰਫ਼ 2 ਕਿ.ਮੀ. ਦੀ ਦੂਰੀ 'ਤੇ ਹੈ।

ਇਸ 'ਚੋਂ 62 ਕਾਲ ਉਹ ਹੈ ਜੋ ਪੀੜਤ ਪਰਿਵਾਰ ਵਲੋਂ ਕੀਤੀ ਗਈ ਤਾਂ ਉਥੇ ਹੀ 42 ਕਾਲ ਦੋਸ਼ੀ ਸੰਦੀਪ ਵਲੋਂ ਕੀਤੀ ਗਈ ਸੀ। ਯੂ.ਪੀ. ਪੁਲਸ ਨੇ ਆਪਣੀ ਜਾਂਚ 'ਚ ਪਾਇਆ ਕਿ ਪੀੜਤ ਪਰਿਵਾਰ ਅਤੇ ਦੋਸ਼ੀ ਸੰਦੀਪ ਵਿਚਾਲੇ ਨੇਮੀ ਅੰਤਰਾਲ 'ਤੇ ਗੱਲ ਹੋਈ। ਦੋਸ਼ੀ ਸੰਦੀਪ ਨੂੰ ਕਾਲ ਪੀੜਤਾ ਦੇ ਭਰਾ ਵਲੋਂ ਕੀਤੀ ਗਈ ਸੀ।

ਇਸ ਦੌਰਾਨ ਸਪੈਸ਼ਲ ਇੰਵੈਸਟੀਗੇਸ਼ਨ ਟੀਮ (SIT) ਦੀ ਜਾਂਚ ਵੀ ਅੰਤਮ ਦੌਰ 'ਚ ਹੈ। SIT ਆਪਣੀ ਰਿਪੋਰਟ ਬੁੱਧਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਸੌਂਪ ਸਕਦੀ ਹੈ। ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ 'ਚ ਡੀ.ਆਈ.ਜੀ. ਚੰਦਰ ਪ੍ਰਕਾਸ਼ ਅਤੇ ਐੱਸ.ਪੀ. ਪੂਨਮ ਨੇ ਕੇਸ ਦੀ ਜਾਂਚ ਕੀਤੀ ਹੈ।


Inder Prajapati

Content Editor

Related News