ਭੜਕਾਊ ਸੰਦੇਸ਼ਾਂ ਦੀ ਸ਼ਿਕਾਇਤ ਲਈ ਵਟਸਐੱਪ ਨੰਬਰ ਜਾਰੀ ਕਰੇਗੀ ਦਿੱਲੀ ਸਰਕਾਰ

Saturday, Feb 29, 2020 - 12:25 PM (IST)

ਭੜਕਾਊ ਸੰਦੇਸ਼ਾਂ ਦੀ ਸ਼ਿਕਾਇਤ ਲਈ ਵਟਸਐੱਪ ਨੰਬਰ ਜਾਰੀ ਕਰੇਗੀ ਦਿੱਲੀ ਸਰਕਾਰ

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਵਟਸਐੱਪ ਨੰਬਰ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ 'ਤੇ ਲੋਕ ਇਸ ਐਪ ਰਾਹੀਂ ਫੈਲਾਏ ਜਾ ਰਹੇ ਭੜਕਾਊ ਸੰਦੇਸ਼ਾਂ ਦੀ ਸ਼ਿਕਾਇਤ ਕਰਨ ਸਕਣਗੇ। ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਰਕਾਰ ਲੋਕਾਂ ਤੋਂ ਇਸ ਤਰ੍ਹਾਂ ਦੇ ਕਿਸੇ ਵੀ ਸੰਦੇਸ਼ ਨੂੰ ਅੱਗੇ ਨਹੀਂ ਭੇਜਣ ਦੀ ਅਪੀਲ ਕਰੇਗੀ, ਕਿਉਂਕਿ ਅਜਿਹੀ ਕਿਸੇ ਵੀ ਸਮੱਗਰੀ ਨੂੰ ਫਾਰਵਰਡ ਕਰ ਕੇ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਪੈਦਾ ਕਰਨਾ ਇਕ ਅਪਰਾਧ ਹੈ। ਇਕ ਕਦਮ ਦਾ ਮਕਸਦ ਸੋਸ਼ਲ ਮੀਡੀਆ 'ਤੇ ਫੈਲਣ ਵਾਲੀਆਂ ਅਫਵਾਹਾਂ 'ਤੇ ਲਗਾਮ ਲਗਾਉਣਾ ਹੈ।

ਇਕ ਸੂਤਰ ਨੇ ਦੱਸਿਆ,''ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਸਮੱਗਰੀ ਪ੍ਰਾਪਤ ਹੁੰਦੀ ਹੈ, ਉਹ ਤੁਰੰਤ ਇਸ ਦੀ ਸ਼ਿਕਾਇਤ ਦਿੱਲੀ ਸਰਕਾਰ ਨੂੰ ਕਰ ਸਕਦਾ ਹੈ ਅਤੇ ਸੰਦੇਸ਼ ਭੇਜਣ ਵਾਲੇ ਵਿਅਕਤੀ ਦਾ ਨਾਂ ਅਤੇ ਨੰਬਰ ਦੱਸ ਸਕਦਾ ਹੈ।'' ਸਰਕਾਰ ਇਸ ਸੰਬੰਧ 'ਚ ਵਟਸਐੱਪ ਨੰਬਰ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ 'ਤੇ ਇਹ ਸ਼ਿਕਾਇਤਾਂ ਕੀਤੀਆਂ ਜਾ ਸਕਣ। ਸੂਤਰਾਂ ਨੇ ਦੱਸਿਆ ਕਿ ਇਕ ਅਧਿਕਾਰੀ ਸਾਰੀਆਂ ਸ਼ਿਕਾਇਤਾਂ ਨੂੰ ਦੇਖੇਗਾ ਅਤੇ ਵਾਜ਼ਿਬ ਸ਼ਿਕਾਇਤਾਂ ਨੂੰ ਜ਼ਰੂਰੀ ਕਾਰਵਾਈ ਲਈ ਪੁਲਸ ਨੂੰ ਭੇਜੇਗਾ।


author

DIsha

Content Editor

Related News