'ਹੇਟ ਇਨ ਇੰਡੀਆ' ਅਤੇ 'ਮੇਕ ਇਨ ਇੰਡੀਆ' ਨਾਲ-ਨਾਲ ਨਹੀਂ ਚੱਲ ਸਕਦੇ : ਰਾਹੁਲ ਗਾਂਧੀ

Wednesday, Apr 27, 2022 - 04:18 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੁਝ ਗਲੋਬਲ ਬਰਾਂਡ ਦੇ ਭਾਰਤ ਛੱਡਣ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ 'ਹੇਟ ਇਨ ਇੰਡੀਆ' (ਭਾਰਤ 'ਚ ਨਫ਼ਰਤ) ਅਤੇ 'ਮੇਕ ਇਨ ਇੰਡੀਆ' (ਭਾਰਤ 'ਚ ਨਿਰਮਾਣ) ਨਾਲ-ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਨੇ ਦੇਸ਼ 'ਚ ਬੇਰੁਜ਼ਗਾਰੀ ਦੀ ਸਥਿਤੀ ਦਾ ਵੀ ਜ਼ਿਕਰ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਇਹ ਇਸ ਸੰਕਟ ਨਾਲ ਨਜਿੱਠਣ 'ਤੇ ਧਿਆਨ ਦੇਣ।

PunjabKesari

ਰਾਹੁਲ ਨੇ ਟਵੀਟ ਕੀਤਾ,''ਕਾਰੋਬਾਰ ਭਾਰਤ ਤੋਂ ਬਾਹਰ ਲਿਜਾਉਣ ਦੀ ਸੌਖ ਹੈ। 7 ਗਲੋਬਲ ਬਰਾਂਡ, 9 ਫੈਕਟਰੀਆਂ ਅਤੇ 649 ਡੀਲਰਸ਼ਿਪ ਚਲੇ ਗਏ। 84 ਹਜ਼ਾਰ ਨੌਕਰੀਆਂ ਖ਼ਤਮ ਹੋ ਗਈਆ।'' ਉਨ੍ਹਾਂ ਕਿਹਾ,''ਮੋਦੀ ਜੀ, 'ਹੇਟ ਇਨ ਇੰਡੀਆ' ਅਤੇ 'ਮੇਕ ਇਨ ਇੰਡੀਆ' ਨਾਲ-ਨਾਲ ਨਹੀਂ ਚੱਲ ਸਕਦੇ। ਭਾਰਤ ਦੇ ਖ਼ਤਰਨਾਕ ਬੇਰੁਜ਼ਗਾਰੀ ਸੰਕਟ 'ਤੇ ਧਿਆਨ ਦੇਣ ਦਾ ਸਮਾਂ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News