ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ੁਰੂ ਕੀਤੀ ''ਸਿਆਸੀ ਪਾਰੀ'', ਫੜਿਆ ਕਾਂਗਰਸ ਦਾ ਹੱਥ

10/17/2018 10:39:06 AM

ਨਵੀਂ ਦਿੱਲੀ— ਪਿਛਲੇ ਦਿਨਾਂ 'ਚ ਵਿਵਾਦਾਂ 'ਚ ਰਹੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਮੰਗਲਵਾਰ ਨੂੰ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਉਹ ਮੁੰਬਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਨਿਰੁਪਮ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਹੈ। ਇਸ ਦੌਰਾਨ ਸੰਜੇ ਨਿਰੁਪਮ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਸ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਹਸੀਨ ਜਹਾਂ ਦਾ ਆਪਣੇ ਪਤੀ ਮੁਹੰਮਦ ਸ਼ਮੀ ਨਾਲ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ।

ਹਸੀਨ ਜਹਾਂ ਨੇ 2018 'ਚ ਆਪਣੇ ਪਤੀ ਸ਼ਮੀ 'ਤੇ ਫੇਸਬੁੱਕ ਦੇ ਜ਼ਰੀਏ ਐਕਸਟਰਾ ਮੈਰੀਟਲ ਅਫੇਅਰਸ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਮਾਮਲਾ ਕਾਫੀ ਵੱਧ ਗਿਆ। ਹਸੀਨ ਨੇ ਫੇਸਬੁੱਕ 'ਤੇ ਵਟਸਐਪ ਅਤੇ ਮੈਸੇਂਜਰ ਦੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਸਨ। ਇੰਨਾ ਹੀ ਨਹੀਂ ਹਸੀਨ ਨੇ ਦਾਅਵਾ ਕੀਤਾ ਸੀ ਕਿ ਮੁਹੰਮਦ ਸ਼ਮੀ ਮੈਚ ਫਿਕਸਿੰਗ 'ਚ ਵੀ ਸ਼ਾਮਲ ਹਨ। ਹਾਲਾਂਕਿ, ਬੀ.ਸੀ.ਸੀ.ਆਈ. ਦੀ ਜਾਂਚ 'ਚ ਸ਼ਮੀ 'ਤੇ ਲੱਗੇ ਦੋਸ਼ ਗਲਤ ਸਾਬਤ ਹੋਏ।


Related News