ਕੀ ਮੋਦੀ ਸਰਕਾਰ ਨੇ ਕਰ ਦਿੱਤਾ ਹੈ ਕੇਂਦਰੀ ਜਾਂਚ ਏਜੰਸੀਆਂ ਦਾ ਨਿੱਜੀਕਰਨ : ਸੰਜੇ ਰਾਊਤ

Sunday, Nov 07, 2021 - 06:50 PM (IST)

ਮੁੰਬਈ- ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਐਤਵਾਰ ਨੂੰ ਭਾਜਪਾ ’ਤੇ ਤੰਜ ਕੱਸਦੇ ਹੋਏ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ ਨੇ ਜੇਲ੍ਹਾਂ ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਨਿੱਜੀਕਰਨ ਕਰ ਦਿੱਤਾ ਹੈ। ਰਾਊਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਨੇਤਾ ਹਰ ਦਿਨ ਸਿਆਸੀ ਵਿਰੋਧੀਆਂ ਨੂੰ ਜੇਲ੍ਹ ’ਚ ਪਾਉਣ ਦੀ ਚਿਤਾਵਨੀ ਦੇ ਰਹੇ ਹਨ। ਰਾਊਤ ਨੇ ਪੁੱਛਿਆ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਸਰਕਾਰੀ ਜਾਇਦਾਦਾਂ ਦਾ ਨਿੱਜੀਕਰਨ ਕਰ ਰਹੇ ਹਨ। ਕੀ ਜੇਲ੍ਹਾਂ ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ? ਕੀ ਜੇਲ੍ਹਾਂ ਤੁਹਾਡੀ ਨਿੱਜੀ ਜਾਇਦਾਦ ਹਨ?’’ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਅਨਿਲ ਦੇਸ਼ਮੁਖ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਧਨ ਸੋਧ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਅਤੇ ਸ਼ਿਵ ਸੈਨਾ ਵਿਧਾਇਕ ਅਨਿਲ ਪਰਬ ਇਸ ਤੋਂ ਪਹਿਲਾਂ ਦੇਸ਼ਮੁਖ ਅਤੇ ਹੋਰ ਵਿਰੁੱਧ ਦਰਜ ਧਨ ਸੋਧ ਮਾਮਲੇ ’ਚ ਈ.ਡੀ. ਦੇ ਸਾਹਮਣੇ ਪੇਸ਼ ਹੋਏ ਸਨ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਇਨਕਮ ਟੈਕਸ ਵਿਭਾਗ ਨੇ ਪਿਛਲੇ ਮਹੀਨੇ ਰਾਜ ਦੇ ਉੱਪ ਮੁੱਖ ਮੰਤਰੀ ਅਤੇ ਰਾਕਾਂਪਾ ਨੇਤਾ ਅਜੀਤ ਪਵਾਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਜੁੜੇ ਕੁਝ ਕਾਰੋਬਾਰੀ ਕੰਪਲੈਕਸਾਂ ’ਤੇ ਛਾਪਾ ਮਾਰਿਆ ਸੀ। ਈ.ਡੀ. ਨੇ ਹਾਲ ’ਚ ਧਨ ਸੋਧ ਦੇ ਇਕ ਹੋਰ ਮਾਮਲੇ ’ਚ ਸ਼ਿਵ ਸੈਨਾ ਸੰਸਦ ਮੈਂਬਰ ਭਾਵਨਾ ਗਵਲੀ ਨੂੰ ਤਲਬ ਕੀਤਾ ਸੀ। ਏਜੰਸੀ ਨੇ ਧਨ ਸੋਧ ਰੋਕਥਾਮ (ਪੀ.ਐੱਮ.ਐੱਲ.ਏ.) ਕਾਨੂੰਨ ਦੇ ਪ੍ਰਬੰਧਾਂ ਦੇ ਅਧੀਨ ਦਰਜ ਇਸ ਅਪਰਾਧਕ ਮਾਮਲੇ ’ਚ ਗਵਲੀ ਦੇ ਸਹਿਯੋਗੀ ਸਈਅਦ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News