14 ਜੂਨ ਨੂੰ ਹਰਿਆਣਾ ਬੰਦ ਦਾ ਐਲਾਨ, MSP ਸਣੇ 25 ਮੰਗਾਂ ਨੂੰ ਲੈ ਕੇ ਖਾਪਾਂ ਤੇ ਕਿਸਾਨਾਂ ਨੇ ਲਿਆ ਫ਼ੈਸਲਾ

Monday, Jun 12, 2023 - 01:00 PM (IST)

ਬਹਾਦੁਰਗੜ੍ਹ, (ਪ੍ਰਵੀਣ)- ਕੁੰਡਲੀ-ਮਾਨੇਸਰ-ਪਲਵਲ ਐੱਕਸਪ੍ਰੈੱਸ-ਵੇਅ ’ਤੇ ਮਾਂਡੌਠੀ ਟੋਲ ਦੇ ਕੋਲ ਕਿਸਾਨਾਂ ਦੇ ਧਰਨੇ ’ਤੇ ਜਨਤਾ ਸੰਸਦ ਦਾ ਆਯੋਜਨ ਹੋਇਆ। ਦਲਾਲ ਖਾਪ ਅਤੇ ਭਾਰਤ ਭੂਮੀ ਬਚਾਓ ਸੰਘਰਸ਼ ਸਮਿਤੀ ਨੇ ਸਾਂਝੇ ਰੂਪ ’ਚ ਖਾਪਾਂ ਅਤੇ ਕਿਸਾਨ ਸੰਗਠਨਾਂ ਨੂੰ ਸੱਦਾ ਦਿੱਤਾ ਸੀ। ਜਨਤਾ ਸੰਸਦ ’ਚ ਖਾਪਾਂ ਅਤੇ ਕਿਸਾਨ ਸੰਗਠਨਾਂ ਨੇ 14 ਜੂਨ ਨੂੰ ਹਰਿਆਣਾ ਬੰਦ ਤੋਂ ਇਲਾਵਾ ਦਿੱਲੀ ਦਾ ਦੁੱਧ ਅਤੇ ਪਾਣੀ ਵੀ ਬੰਦ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ- ਪਹਿਲਾ PM ਦੇਖਿਆ ਹੈ ਜੋ SC ਨੂੰ ਨਹੀਂ ਮੰਨਦਾ, ਮਹਾਰੈਲੀ 'ਚ ਕੇਜਰੀਵਾਲ ਬੋਲੇ-ਅਸੀਂ ਆਰਡੀਨੈਂਸ ਰੱਦ ਕਰਵਾ ਕੇ ਰਹਾਂਗੇ

ਜਨਤਾ ਸੰਸਦ ਦੇ ਪ੍ਰਬੰਧਕ ਅਤੇ ਭਾਰਤ ਭੂਮੀ ਬਚਾਓ ਸੰਘਰਸ਼ ਸਮਿਤੀ ਦੇ ਪ੍ਰਧਾਨ ਰਮੇਸ਼ ਦਲਾਲ ਨੇ ਸੱਦੇ ਲਈ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਆਦਿ ਸੂਬਿਆਂ ਦਾ ਦੌਰਾ ਕੀਤਾ ਸੀ। ਐਤਵਾਰ ਨੂੰ ਇਨ੍ਹਾਂ ਸਾਰੇ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਚੌਧਰੀਆਂ ਨੇ ਜਨਤਾ ਸੰਸਦ ’ਚ ਹਿੱਸਾ ਲਿਆ। ਜਨਤਾ ਸੰਸਦ ਦੀ ਪ੍ਰਧਾਨਗੀ ਦਲਾਲ ਖਾਪ-84 ਦੇ ਪ੍ਰਧਾਨ ਭੂਪ ਸਿੰਘ ਦਲਾਲ ਤੋਂ ਇਲਾਵਾ ਇਕ ਪ੍ਰਧਾਨਗੀ ਮੰਡਲ ਨੇ ਕੀਤੀ।

ਇਸ ’ਚ ਦਿੱਲੀ ਤੋਂ ਪਾਲਮ 360 ਦੇ ਪ੍ਰਧਾਨ ਸੁਰਿੰਦਰ ਸਿੰਘ ਸੋਲੰਕੀ, ਰਾਜਸਥਾਨ ਤੋਂ ਦਲੀਪ ਸਿੰਘ ਛਿਪੀ, ਪੰਜਾਬ ਤੋਂ ਬਲਬੀਰ ਸਿੰਘ ਅਤੇ ਗੁਜਰਾਤ ਤੋਂ ਨਾਰਾਇਣ ਭਾਈ ਚੌਧਰੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਸਾਰੇ ਖਾਪ ਚੌਧਰੀਆਂ ਨੇ ਰਮੇਸ਼ ਦਲਾਲ ਦੀ ਅਗਵਾਈ ’ਤੇ ਭਰੋਸਾ ਜਤਾਉਂਦੇ ਹੋਏ 25 ਸੂਤਰੀ ਮੰਗ-ਪੱਤਰ ਸਰਕਾਰ ਦੇ ਸਾਹਮਣੇ ਰੱਖਿਆ ਹੈ, ਜਿਸ ਨੂੰ 3 ਹਿਸਿਆਂ ’ਚ ਵੰਡਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਬਾਲਾਸੋਰ 'ਚ ਜਿੱਥੇ ਹੋਇਆ ਸੀ ਭਿਆਨਕ ਰੇਲ ਹਾਦਸਾ, ਹੁਣ ਉੱਥੇ ਨਹੀਂ ਰੁਕੇਗੀ ਕੋਈ ਵੀ ਰੇਲ, ਇਹ ਹੈ ਵਜ੍ਹਾ

ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਅੱਜ ਤੱਕ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਆਪਣੇ ਹਿੱਸੇ ਦਾ ਐੱਸ. ਵਾਈ. ਐੱਲ. ਤੋਂ ਪਾਣੀ ਨਹੀਂ ਮਿਲਿਆ। ਇਸ ਸੰਦਰਭ ’ਚ ਰਮੇਸ਼ ਦਲਾਲ, ਕਿਸਾਨਾਂ ਅਤੇ ਖਾਪਾਂ ਨੇ ਪੰਜਾਬ ਨੂੰ ਸੁਚੇਤ ਕੀਤਾ ਕਿ ਹਰਿਆਣਾ ਨੂੰ ਉਨ੍ਹਾਂ ਦੇ ਪਾਣੀ ਦਾ ਹੱਕ ਦੇਵੇ। ਜੇਕਰ ਪੰਜਾਬ ਪਾਣੀ ਦਾ ਹੱਕ ਨਹੀਂ ਦਿੰਦਾ ਤਾਂ ਕੇਂਦਰ ਸਰਕਾਰ ਐੱਸ. ਵਾਈ. ਐੱਲ. ਦੇ ਨਿਰਮਾਣ ਦੀ ਵਾਗਡੋਰ ਫੌਜ ਨੂੰ ਸੌਂਪ ਦੇਵੇ। ਜਨਤਾ ਸੰਸਦ ’ਚ ਹਰਿਆਣਾ ਸਰਕਾਰ ਨੂੰ ਗੁਰਨਾਮ ਚੜੂਨੀ ਅਤੇ ਦੂਜੇ ਕਿਸਾਨ ਨੇਤਾਵਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਸੂਰਜਮੁਖੀ ਫਸਲ ਨੂੰ ਐੱਮ. ਐੱਸ. ਪੀ. ਦੀ ਦਰ ’ਤੇ ਖਰੀਦਣ ਦੀ ਮੰਗ ਕੀਤੀ। ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਤੋਂ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਮਹਾਰਾਸ਼ਟਰ: ਮੰਦਰ ’ਚ ਭੰਨਤੋੜ, ਪੁਲਸ 'ਤੇ ਹਮਲਾ, ਜਲਗਾਓਂ ’ਚ ਹਿੰਸਾ ਤੋਂ ਬਾਅਦ ਧਾਰਾ 144 ਲਾਗੂ

ਸਾਰੀਆਂ ਜਨਹਿਤ ਦੀਆਂ 25 ਮੰਗਾਂ ਨੂੰ ਪੂਰਾ ਕਰਵਾਉਣ ਲਈ ਰਮੇਸ਼ ਦਲਾਲ ਨੇ ਖਾਪ ਅਤੇ ਜਨਤਾ ਦੇ ਸਾਹਮਣੇ ਹਰਿਆਣਾ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਸਾਰੇ ਖਾਪਾਂ ਅਤੇ ਕਿਸਾਨਾਂ ਨੇ ਮਿਲ ਕੇ 14 ਜੂਨ ਦੀ ਤਰੀਕ ਤੈਅ ਕੀਤੀ। ਬ੍ਰਿਜਭੂਸ਼ਣ ਦੇ ਮਾਮਲੇ ਤੋਂ ਇਲਾਵਾ ਹਰਿਆਣਾ ਮਹਿਲਾ ਕੋਚ ਦੇ ਮਾਮਲੇ ’ਚ ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ਦੇ ਅਸਤੀਫੇ ਦੀ ਮੰਗ ਅਤੇ ਇਕ ਗੋਤਰ ’ਚ ਕੀਤੇ ਗਏ ਵਿਆਹ ਨੂੰ ਗ਼ੈਰ-ਕਾਨੂੰਨੀ ਐਲਾਨ ਕਰਵਾਉਣਾ ਵੀ 25 ਸੂਤਰੀ ਮੰਗਾਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ


Rakesh

Content Editor

Related News