ਨੀਰਜ ਚੋਪੜਾ ਦੀ ਜਿੱਤ ਦੇ ਜਸ਼ਨ ’ਚ ਡੁੱਬਿਆ ਪੂਰਾ ਪਿੰਡ, ਬੀਬੀਆਂ ਨੇ ਨੱਚ-ਗਾ ਕੇ ਮਨਾਈ ਖੁਸ਼ੀ

Sunday, Jul 24, 2022 - 03:03 PM (IST)

ਨੀਰਜ ਚੋਪੜਾ ਦੀ ਜਿੱਤ ਦੇ ਜਸ਼ਨ ’ਚ ਡੁੱਬਿਆ ਪੂਰਾ ਪਿੰਡ, ਬੀਬੀਆਂ ਨੇ ਨੱਚ-ਗਾ ਕੇ ਮਨਾਈ ਖੁਸ਼ੀ

ਚੰਡੀਗੜ੍ਹ- ਦੇਸ਼ ਦੇ ਗੋਲਡਨ ਬੁਆਏ ਨੀਰਜ ਚੋਪੜਾ ਇਕ ਵਾਰ ਫਿਰ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਖਰਾ ਉਤਰੇ ਹਨ। ਉਨ੍ਹਾਂ ਨੇ ਅਮਰੀਕਾ ਦੇ ਯੂਜੀਨ ’ਚ ਚਲ ਰਹੀ ਵਿਸ਼ਵ ਐਥਲੈਟਿਕਸ ’ਚ 88.13 ਮੀਟਰ ਜੈਵਲਿਨ ਥਰੋਅ (ਭਾਲਾ ਸੁੱਟ) ਕੇ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਇਤਿਹਾਸ ਰਚ ਦਿੱਤਾ। ਉਹ ਇਸ ਟੂਰਨਾਮੈਂਟ ਦੇ ਇਤਿਹਾਸ ’ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਬਣ ਗਏ ਹਨ।

ਇਹ ਵੀ ਪੜ੍ਹੋ- ਨੀਰਜ ਚੋਪੜਾ ਦੇ ਸਿਲਵਰ ਮੈਡਲ ਜਿੱਤਣ ’ਤੇ CM ਖੱਟੜ ਬੋਲੇ- ਇਤਿਹਾਸਕ! ਹਰਿਆਣਾ ਦੇ ‘ਲਾਲ’ ਨੂੰ ਵਧਾਈ

PunjabKesari

ਨੀਰਜ ਦੀ ਜਿੱਤ ’ਤੇ ਉਨ੍ਹਾਂ ਦਾ ਪਿੰਡ ’ਚ ਜਸ਼ਨ ਦਾ ਮਾਹੌਲ ਹੈ। ਲੋਕ ਨੱਚ-ਗਾ ਕੇ ਉਨ੍ਹਾਂ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਹਨ। ਦੱਸ ਦੇਈਏ ਕਿ ਨੀਰਜ ਪਾਨੀਪਤ ਦੇ ਰਹਿਣ ਵਾਲੇ ਹਨ। ਕਿਸਾਨ ਦੇ ਪੁੱਤਰ 24 ਸਾਲਾ ਨੀਰਜ ਚੋਪੜਾ ਚੈਂਪੀਅਨਸ਼ਿਪ ’ਚ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਅਤੇ ਪਹਿਲੇ ਪੁਰਸ਼ ਐਥਲੀਟ ਬਣ ਗਏ ਹਨ। ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਵੇਰ ਤੋਂ ਹੀ ਵਧਾਈਆਂ ਮਿਲ ਰਹੀਆਂ ਹਨ। ਵਧਾਈਆਂ ਦੇਣ ਵਾਲਿਆਂ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ

 

ਓਧਰ ਪਿੰਡ ਦੀਆਂ ਬੀਬੀਆਂ ਨੂੰ ਜਸ਼ਨ ’ਚ ਨੱਚਦੇ ਅਤੇ ਗੀਤ ਗਾਉਂਦੇ ਹੋਏ ਵੇਖਿਆ ਗਿਆ। ਨੀਰਜ ਦਾ ਪਰਿਵਾਰ ਮਹਿਮਾਨਾਂ ਦੇ ਆਓ ਭਗਤ ਅਤੇ ਲੱਡੂ ਵੰਡਣ ’ਚ ਰੁੱਝਿਆ ਦਿੱਸਿਆ। ਚੋਪੜਾ ਦਾ ਕਰੀਅਰ ਸੰਵਾਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਨ੍ਹਾਂ ਦੇ ਚਾਚਾ ਭੀਮ ਚੋਪੜਾ ਨੇ ਕਿਹਾ ਕਿ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਇਹ ਤਮਗਾ ਵੀ ਓਲੰਪਿਕ ਪੱਧਰ ਦਾ ਹੈ, ਇਸ ਲਈ ਬਹੁਤ ਵੱਡੀ ਉਪਲੱਬਧੀ ਹੈ। ਭੀਮ ਨੇ ਕਿਹਾ ਕਿ ਪੂਰਾ ਦੇਸ਼ ਖੁਸ਼ ਹੈ ਅਤੇ ਉਨ੍ਹਾਂ ਨੂੰ ਨੀਰਜ ਦੀ ਉਪਲੱਬਧੀ ’ਤੇ ਮਾਣ ਹੈ। 

PunjabKesari

ਨੀਰਜ ਦੇ ਪਿਤਾ ਸਤੀਸ਼ ਚੋਪੜਾ ਨੇ ਕਿਹਾ ਕਿ ਭਾਰਤ ਨੇ ਲੱਗਭਗ ਦੋ ਦਹਾਕੇ ਬਾਅਦ ਵਿਸ਼ਵ ਚੈਂਪੀਅਨਸ਼ਿਪ ’ਚ ਤਮਗਾ ਜਿੱਤਿਆ ਹੈ। ਇਸ ਤੋਂ ਐਥਲੀਟ ਅੰਜੂ ਬੌਬੀ ਜੌਰਜ ਨੇ ਕਾਂਸੀ ਤਮਗਾ ਜਿੱਤਿਆ ਸੀ। ਸਤੀਸ਼ ਚੋਪੜਾ ਨੇ ਕਿਹਾ ਕਿ ਹੁਣ ਤੱਕ ਚੈਂਪੀਅਨਸ਼ਿਪ ’ਚ ਅਸੀਂ ਸਿਰਫ ਇਕ ਕਾਂਸੀ ਤਮਗਾ ਜਿੱਤ ਸਕੇ ਸੀ ਅਤੇ ਹੁਣ ਨੀਰਜ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸਾਨੂੰ ਉਸ ’ਤੇ ਮਾਣ ਹੈ। ਨੀਰਜ ਦੀ ਮਾਂ ਸਰੋਜ ਨੇ ਕਿਹਾ ਕਿ ਪੂਰੇ ਦੇਸ਼ ਅਤੇ ਪੂਰੇ ਹਰਿਆਣਾ ਨੂੰ ਉਸ ’ਤੇ ਮਾਣ ਹੈ।

ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਭਲਕੇ ਚੁੱਕੇਗੀ ਰਾਸ਼ਟਰਪਤੀ ਅਹੁਦੇ ਦੀ ਸਹੁੰ, 21 ਤੋਪਾਂ ਦੀ ਦਿੱਤੀ ਜਾਵੇਗੀ ਸਲਾਮੀ

PunjabKesari


author

Tanu

Content Editor

Related News