ਅੱਜ ਕੋਰੋਨਾ ਕਾਲ ਦੇ ਬਾਅਦ ਖੁੱਲ੍ਹੇ ਪਹਿਲੀ ਤੋਂ 9ਵੀਂ ਜਮਾਤ ਤੱਕ ਦੇ ਸਕੂਲ, ਬੱਚਿਆਂ ’ਚ ਦੇਖਣ ਨੂੰ ਮਿਲਿਆ ਉਤਸ਼ਾਹ

Thursday, Feb 10, 2022 - 04:19 PM (IST)

ਅੱਜ ਕੋਰੋਨਾ ਕਾਲ ਦੇ ਬਾਅਦ ਖੁੱਲ੍ਹੇ ਪਹਿਲੀ ਤੋਂ 9ਵੀਂ ਜਮਾਤ ਤੱਕ ਦੇ ਸਕੂਲ, ਬੱਚਿਆਂ ’ਚ ਦੇਖਣ ਨੂੰ ਮਿਲਿਆ ਉਤਸ਼ਾਹ

ਨੈਸ਼ਨਲ ਡੈਸਕ— ਹਰਿਆਣਾ ’ਚ ਕੋਰੋਨਾ ਕਾਲ ਦੇ ਬਾਅਦ ਅੱਜ ਤੋਂ ਪਹਿਲੀ ਤੋਂ ਨੌਂਵੀ ਜਮਾਤ ਤੱਕ ਦੇ ਸਕੂਲ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਜਮਾਤ 10ਵੀਂ ਅਤੇ 12ਵੀਂ ਦੇ ਲਈ 1 ਫਰਵਰੀ ਤੋਂ ਸਕੂਲ ਚੱਲ ਰਹੇ ਹਨ। ਸਕੂਲ ਪ੍ਰਬੰਧਨ ਵੱਲੋਂ ਸਕੂਲ ’ਚ ਬੱਚਿਆਂ ਦੀ ਐਂਟਰੀ ਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।  ਬੱਚਿਆਂ ਦਾ ਤਾਪਮਾਨ ਚੈੱਕ ਕਰਨ ਦੇ ਬਾਅਦ ਹੀ ਸਕੂਲ ’ਚ ਐਂਟਰੀ ਦਿੱਤੀ ਜਾ ਰਹੀ ਹੈ। ਬੱਚੇ ਮਾਸਕ ਲਗਾ ਕੇ ਸਕੂਲ ਪੁੱਜ ਰਹੇ ਹਨ।

PunjabKesari

ਫਤਿਹਾਬਾਦ— ਜ਼ਿਲੇ ’ਚ ਅੱਜ ਤੋਂ ਪਹਿਲੀ ਤੋਂ ਨੌਂਵੀ ਜਮਾਤ ਤੱਕ ਦੇ ਸਕੂਲ ਖੁੱਲ੍ਹੇ ਹਨ। ਜੋ ਬੱਚੇ ਬਿਨਾਂ ਮਾਸਕ ਲਗਾਏ ਆ ਰਹੇ ਸਨ, ਉਨ੍ਹਾਂ ਨੂੰ ਮਾਸਕ ਸਕੂਲ ਪ੍ਰਬੰਧਨ ਮੁਹੱਈਆ ਕਰਵਾ ਰਹੀ ਸੀ। ਫਤਿਹਾਬਾਦ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਸਟਾਫ ਦਾ ਕਹਿਣਾ ਹੈ ਕਿ ਕੋਰੋਨਾ ਗਾਈਡਲਾਈਨ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। ਸਮਾਜਿਕ ਦੂਰੀ ਨੂੰ ਵੀ ਕਾਇਮ ਰੱਖਿਆ ਜਾ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਆਫ ਲਾਈਨ ਪੜ੍ਹਾਈ ਸ਼ੁਰੂ ਹੋਈ ਹੈ। ਸਕੂਲ ਆਉਣ ’ਤੇ ਬੱਚਿਆਂ ਨੇ ਖੁਸ਼ੀ ਪ੍ਰਗਟ ਕੀਤੀ ਹੈ।

PunjabKesari

ਅੰਬਾਲਾ— ਅੰਬਾਲਾ ਦੇ ਪ੍ਰੇ੍ਰਮ ਨਗਰ ਸਥਿਤ ਸਰਕਾਰੀ ਸਕੂਲ ’ਚ ਪਹਿਲੇ ਦਿਨ ਬੱਚਿਆਂ ਦੀ 60 ਫੀਸਦੀ ਮੌਜੂਦਗੀ ਦੇਖਣ ਨੂੰ ਮਿਲੀ। ਸਕੂਲ ਦੇ ਗੇਟ ’ਤੇ ਬੱਚਿਆਂ ਦਾ ਤਾਪਮਾਨ, ਪਰਿਵਾਰਕ ਮੈਂਬਰਾਂ ਵੱਲੋਂ ਚੈੱਕ ਕੀਤਾ ਗਿਆ। ਮਨਜ਼ੂਰੀ ਪੱਤਰ ਚੈੱਕ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 1 ਮਹੀਨੇ ਬਾਅਦ ਬੱਚਿਆਂ ਦੀ ਸਾਲਾਨਾ ਪ੍ਰੀਖਿਆਵਾਂ ਹੋਣੀਆਂ ਹਨ ਤਾਂ ਅਜਿਹੇ ’ਚ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਕਠਿਨ ਮਿਹਨਤ ਦਾ ਦੌਰ ਰਹੇਗਾ।

PunjabKesari

ਸਿਰਸਾ— 40 ਦਿਨ ਦੇ ਬਾਅਦ ਵੀਰਵਾਰ ਨੂੰ ਸਕੂਲ ਪੂਰੀ ਸਮਰੱਥਾ ਨਾਲ ਖੁੱਲ੍ਹੇ। ਇੱਥੇ ਅੱਜ ਤੋਂ ਪਹਿਲੀ ਤੋਂ ਨੌਂਵੀ ਜਮਾਤ ਦੇ ਵੀ ਸਕੂਲ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ ਸਕੁੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਤੋਂ ਲਿਖਿਤ ਮਨਜ਼ੂਰੀ ਲੈ ਕੇ ਆਉਣਾ ਹੋਵੇਗਾ। ਸਕੂਲਾਂ ’ਚ ਫਿਲਹਾਲ ਮਨਜ਼ੂਰੀ ਨੂੰ ਲੈ ਕੇ ਕੋਈ ਰੋਕ ਨਹੀਂ ਹੈ। ਆਫ ਲਾਈਨ ਦੇ ਨਾਲ-ਨਾਲ ਆਨ ਲਾਈਨ ਜਮਾਤਾਂ ਵੀ ਜਾਰੀ ਰਹਿਣਗੀਆਂ। ਸਕੂਲਾਂ ’ਚ ਪ੍ਰਵੇਸ਼ ਦੇ ਸਮੇਂ ਬੱਚਿਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਦਾ ਤਾਪਮਾਨ ਵਧਿਆ ਮਿਲਦਾ ਹੈ, ਉਨ੍ਹਾਂ ਬੱਚਿਆਂ ਨੂੰ ਵਾਪਸ ਘਰ ਭੇਜਿਆ ਜਾ ਰਿਹਾ ਹੈ। ਕੋਵਿਡ ਨਿਯਮਾਂ ਦੀ ਪਾਲਣਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ।

PunjabKesari

ਰੇਵਾੜੀ—ਅੱਜ ਤੋਂ ਪਹਿਲੀ ਤੋਂ ਨੌਂਵੀ ਜਮਾਤ ਤੱਕ ਦੇ ਸਕੂਲ ਖੁੱਲ੍ਹੇ ਹਨ। ਇਸ ਤੋਂ ਪਹਿਲਾਂ 1 ਫਰਵਰੀ ਤੋਂ 10ਵੀਂ, 11ਵੀਂ ਅਤੇ 12ਵੀਂ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸਨ। ਸਰਕਾਰ ਨੇ ਬੱਚਿਆਂ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਰੱਖਿਆ ਹੈ। ਵਿਦਿਆਰਥੀਆਂ ਨੂੰ ਸਕੂਲ ਆਉਣ ਦੇ ਲਈ ਮਾਤਾ-ਪਿਤਾ ਦੀ ਲਿਖ਼ਤ ਮਨਜ਼ੂਰੀ ਲੈ ਕੇ ਆਉਣੀ ਹੋਵੇਗੀ। ਹਾਲਾਂਕਿ ਪਹਿਲਾ ਦਿਨ ਹੋਣ ਕਾਰਨ ਵਿਦਿਆਰਥੀਆਂ ਦੀ ਸੰਖਿਆ ਘੱਟ ਸੀ।


author

Rakesh

Content Editor

Related News