ਹਰਿਆਣਾ ''ਚ ਭਿਆਨਕ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

Tuesday, Nov 03, 2020 - 11:05 AM (IST)

ਹਰਿਆਣਾ ''ਚ ਭਿਆਨਕ ਸੜਕ ਹਾਦਸੇ ''ਚ 5 ਲੋਕਾਂ ਦੀ ਮੌਤ

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ 'ਤੇ ਸੋਮਵਾਰ ਨੂੰ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਲੋਕ ਜ਼ਖਮੀ ਹੋ ਗਏ। ਦਰਅਸਲ ਯੂ.ਪੀ. ਦੇ ਮੇਰਠ ਜ਼ਿਲ੍ਹੇ ਦੇ ਕੇਡਵਾ, ਉਕਸੀਆ ਅਤੇ ਕਨੋਨੀ ਪਿੰਡ ਦੇ 3 ਪਰਿਵਾਰਾਂ ਦੇ 17 ਲੋਕ ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਸਥਿਤ ਮਿਲਕਪੁਰ ਦੇ ਖੋਲੀ ਧਾਮ 'ਚ ਬਾਬਾ ਮੋਹਨਰਾਮ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ। ਪਿਕਅੱਪ 'ਚ ਸਵਾਰ ਸ਼ਰਧਾਲੂ ਢੋਲ ਵਜਾ ਕੇ ਕੀਰਤਨ ਕਰ ਰਹੇ ਸਨ। ਉਦੋਂ ਖਰਖੌਦਾ ਦੇ ਪਿੰਡ ਪਾਈ ਕੋਲ ਪਿਕਅੱਪ ਸੜਕ ਕਿਨਾਰੇ ਖੜ੍ਹੇ ਇਕ ਟਰਾਲੇ ਨਾਲ ਟਕਰਾ ਗਈ।

PunjabKesari

ਇਹ ਵੀ ਪੜ੍ਹੋ :  ਵਿਆਹ ਵਾਲੇ ਘਰ ਪਏ ਕੀਰਨੇ, ਵਿਆਹ ਤੋਂ 15 ਦਿਨ ਪਹਿਲਾਂ SI ਨੇ ਖ਼ੁਦ ਨੂੰ ਮਾਰੀ ਗੋਲ਼ੀ

ਹਾਦਸੇ 'ਚ ਉਕਸੀਆ ਵਾਸੀ ਮੁੰਨੀ (25), ਕਾਲੂ (23), ਸੋਨੇਸ਼ (35), ਕੇਡਵਾ ਵਾਸੀ ਬ੍ਰਜਪਾਲ (30) ਮਮਤਾ (36) ਦੀ ਮੌਤ ਹੋ ਗਈ। ਹਾਦਸੇ 'ਚ 8 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਟਰਾਲੇ ਨੂੰ ਲੈ ਕੇ ਚਾਲਕ ਫਰਾਰ ਹੋ ਗਿਆ। ਉੱਥੇ ਹੀ ਪਿਕਅੱਪ ਚਾਲਕ ਵੀ ਦੌੜ ਗਿਆ।

ਇਹ ਵੀ ਪੜ੍ਹੋ :  'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ


author

DIsha

Content Editor

Related News