ਹਰਿਆਣਾ ਪੁਲਸ ਨੇ ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਨੂੰ ਦੱਸਿਆ ''ਗ਼ਲਤ'', ਉਲਟਾ ਲਾਏ ਇਹ ਇਲਜ਼ਾਮ

02/25/2021 4:59:19 PM

ਹਰਿਆਣਾ- ਹਰਿਆਣਾ ਪੁਲਸ ਨੇ ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਦੇ ਉਸ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ ਅਤੇ ਉਨ੍ਹਾਂ 'ਤੇ ਉਯੋਗਪਤੀਆਂ ਤੋਂ ਪੈਸੇ ਉਗਾਹੀ ਦੇ ਦੋਸ਼ ਲਗਾਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸੌਂਪੀ ਗਈ ਸਥਿਤੀ ਰਿਪੋਰਟ 'ਚ ਹਰਿਆਣਾ ਪੁਲਸ ਨੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਮੰਚਾਂ ਵਲੋਂ 'ਝੂਠੇ' ਦੋਸ਼ ਲਗਾਏ ਜਾ ਰਹੇ ਹਨ ਕਿ ਕੌਰ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਮਨਮਾਨੇ ਤਰੀਕੇ ਨਾਲ ਉਸ ਨੂੰ ਹਿਰਾਸਤ 'ਚ ਰੱਖਿਆ ਗਿਆ। ਅਦਾਲਤ ਕੌਰ ਦੀ ਗੈਰ-ਕਾਨੂੰਨ ਹਿਰਾਸਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਪਹਿਲੇ ਇਸ ਨੇ ਮਾਮਲੇ ਦਾ ਖ਼ੁਦ ਨੋਟਿਸ ਲਿਆ ਸੀ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਕੌਰ ਨੇ ਹਾਈ ਕੋਰਟ 'ਚ ਆਪਣੀ ਨਿਯਮਿਤ ਜ਼ਮਾਨਤ ਪਟੀਸ਼ਨ 'ਚ ਦੋਸ਼ ਲਗਾਇਆ ਕਿ ਪਿਛਲੇ ਮਹੀਨੇ ਸੋਨੀਪਤ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਕ ਥਾਣੇ 'ਚ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। 23 ਸਾਲਾ ਵਰਕਰ ਨੇ ਇਹ ਵੀ ਦਾਅਵਾ ਕੀਤਾ ਕਿ ਕਾਨੂੰਨ ਦਾ ਉਲੰਘਣ ਕਰਦੇ ਹੋਏ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ। ਕੌਰ ਮੌਜੂਦਾ ਸਮੇਂ ਕਰਨਾਲ ਜੇਲ੍ਹ 'ਚ ਬੰਦ ਹੈ।

ਇਹ ਵੀ ਪੜ੍ਹੋ : ਨੌਦੀਪ ਕੌਰ ਨੂੰ ਅਦਾਲਤ ਵਲੋਂ ਨਹੀਂ ਮਿਲੀ ਕੋਈ ਰਾਹਤ, 26 ਫਰਵਰੀ ਨੂੰ ਮੁੜ ਹੋਵੇਗੀ ਸੁਣਵਾਈ

ਹਰਿਆਣਾ ਦੇ ਸੋਨੀਪਤ 'ਚ ਇਕ ਕੰਪਨੀ ਦਾ ਘਿਰਾਓ ਕਰਨ ਅਤੇ ਉਸ ਤੋਂ ਪੈਸੇ ਮੰਗਣ ਦੇ ਦੋਸ਼ 'ਚ ਕੌਰ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਨੀਪਤ ਦੇ ਪੁਲਸ ਡਿਪਟੀ ਸੁਪਰਡੈਂਟ ਦੇ ਮਾਧਿਅਮ ਨਾਲ ਦਾਖ਼ਲ ਜਵਾਬ 'ਚ ਹਰਿਆਣਾ ਪੁਲਸ ਨੇ ਦਾਅਵਾ ਕੀਤਾ ਕਿ ਪੁੱਛ-ਗਿੱਛ ਦੌਰਾਨ ਮਜ਼ਦੂਰਾਂ ਨੂੰ ਤਨਖਾਹ ਦਿਵਾਉਣ ਨਚ ਉਹ ਆਪਣਾ ਕਮੀਸ਼ਨ ਲੈਂਦੇ ਹਨ ਅਤੇ ਮਾਲਕਾਂ ਤੋਂ ਧਨ ਦੀ ਉਗਾਹੀ ਵੀ ਕਰ ਸਕਦੇ ਹਨ।'' ਪੁਲਸ ਨੇ ਉਸ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਥਾਣੇ 'ਚ ਮਹਿਲਾ ਵੇਟਿੰਗ ਰੂਮ 'ਚ ਰੱਖਿਆ ਗਿਆ, ਜਿੱਥੇ 2 ਪੁਲਸ ਮੁਲਾਜ਼ਮ ਬੀਬੀਆਂ ਵੀ ਮੌਜੂਦ ਸਨ। ਥਾਣੇ ਤੋਂ ਉਸ ਨੂੰ ਉਸੇ ਦਿਨ ਮੈਡੀਕਲ ਜਾਂਚ ਲਈ ਸੋਨੀਪਤ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਰਿਪੋਰਟ 'ਚ ਕਿਹਾ,''ਉਸ ਦੀ ਨਾ ਸਿਰਫ਼ ਆਮ ਮੈਡੀਕਲ ਜਾਂਚ ਕਰਵਾਈ ਗਈ ਸਗੋਂ ਮਹਿਲਾ ਮੈਡੀਕਲ ਵਲੋਂ ਵਿਸ਼ੇਸ਼ ਮੈਡੀਕਲ ਜਾਂਚ ਵੀ ਕਰਵਾਈ ਗਈ।''

ਇਹ ਵੀ ਪੜ੍ਹੋ : 'ਯੂਥ ਫਾਰ ਸਵਰਾਜ' ਨੇ ਕੀਤੀ ਨੌਦੀਪ ਕੌਰ ਦੀ ਰਿਹਾਈ ਦੀ ਮੰਗ, ਚਲਾਈ ਹਸਤਾਖ਼ਰ ਮੁਹਿੰਮ


DIsha

Content Editor

Related News