ਹਰਿਆਣਾ ਪੁਲਸ ਨੇ ਫੜਿਆ ਗੈਂਗਸਟਰ ਕੁਲਦੀਪ, ਕਤਲ ਸਮੇਤ 24 ਮਾਮਲੇ ਹਨ ਦਰਜ

Monday, May 29, 2023 - 12:28 PM (IST)

ਹਰਿਆਣਾ ਪੁਲਸ ਨੇ ਫੜਿਆ ਗੈਂਗਸਟਰ ਕੁਲਦੀਪ, ਕਤਲ ਸਮੇਤ 24 ਮਾਮਲੇ ਹਨ ਦਰਜ

ਭਿਵਾਨੀ (ਭਾਸ਼ਾ)- ਹਰਿਆਣਾ ਪੁਲਸ ਨੇ ਰਾਜਸਥਾਨ ਦੇ ਅਲਵਰ ਤੋਂ ਗੈਂਗਸਟਰ ਕੁਲਦੀਪ ਉਰਫ਼ ਲੰਬੂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਇਕ ਪਿਸਤੌਲ ਤੇ 24 ਕਾਰਤੂਸ  ਬਰਾਮਦ ਕੀਤੇ ਹਨ। ਡੀ.ਐੱਸ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਚਰਖੀ ਦਾਦਰੀ ਜ਼ਿਲ੍ਹੇ ਦੀ ਦਾਦਰੀ ਸਪੈਸ਼ਲ ਸਟਾਫ਼ ਪੁਲਸ ਟੀਮ ਨੇ ਗੈਂਗਸਟਰ ਕੁਲਦੀਪ ਉਰਫ਼ ਲੰਬੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਪਿਸਤੌਲ ਤੇ 24 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਮਾਂਡਨ ਪਿੰਡ ਦਾ ਕੁਲਦੀਪ ਉਰਫ਼ ਲੰਬੂ ਗੁਰੂਗ੍ਰਾਮ ਦੇ ਸੰਦੀਪ ਗਾਡੋਲੀ ਗੈਂਗ ਨਾਲ ਜੁੜਿਆ ਹੈ ਅਤੇ ਉਹ ਲੁੱਟ ਤੋਂ ਇਲਾਵਾ ਗੈਂਗਵਾਰ 'ਚ ਵੀ ਕਤਲ ਕਰ ਚੁੱਕਿਆ ਹੈ। 

ਉਨ੍ਹਾਂ ਦੱਸਿਆ ਕਿ ਉਸ ਨੂੰ ਕੋਰਟ 'ਚ ਪੇਸ਼ ਕਰ ਕੇ ਚਾਰ ਦਿਨ ਲਈ ਹਿਰਾਸਤ 'ਚ ਲਿਆ ਗਿਆ ਅਤੇ ਹਿਰਾਸਤ ਮਿਆਦ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਨਿਮਰਾਨਾ ਸਥਿਤ ਉਸ ਦੇ ਫਲੈਟ ਤੋਂ 2 ਡੋਗਾ ਅਤੇ 21 ਹੋਰ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਹਰਿਆਣਾ ਤੋਂ ਇਲਾਵਾ ਰਾਜਸਥਾਨ 'ਚ 24 ਮਾਮਲੇ ਦਰਜ ਹਨ, ਜਿਨ੍ਹਾਂ 'ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ ਅਤੇ ਫਿਰੌਤੀ ਸੰਬੰਧੀ ਮਾਮਲੇ ਸ਼ਾਮਲ ਹਨ। ਕੁਮਾਰ ਨੇ ਦੱਸਿਆ ਕਿ ਕੁਲਦੀਪ ਖ਼ਿਲਾਫ਼ ਦਾਦਰੀ ਤੋਂ ਇਲਾਵਾ ਗੁਰੂਗ੍ਰਾਮ, ਰੋਹਤਕ 'ਚ ਮਾਮਲੇ ਦਰਜ ਹਨ। ਇਨ੍ਹਾਂ ਤਿੰਨ ਜ਼ਿਲ੍ਹਿਆਂ 'ਚ ਪੁਲਸ ਨੂੰ ਉਸ ਦੀ ਭਾਲ ਸੀ ਪਰ ਦਾਦਰੀ ਪੁਲਸ ਦੇ ਹੱਥ ਸਫ਼ਲਤਾ ਲੱਗ ਗਈ।


author

DIsha

Content Editor

Related News