ਨਿਕਿਤਾ ਕਤਲਕਾਂਡ : ਫਾਸਟ ਟਰੈਕ ਕੋਰਟ ''ਚ ਸੁਣਵਾਈ ਦੀ ਮਿਲੀ ਮਨਜ਼ੂਰੀ, ਹੁਣ ਜਲਦ ਫੈਸਲਾ ਆਉਣ ਦੀ ਉਮੀਦ
Thursday, Nov 12, 2020 - 12:12 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਹੋਈ ਨਿਕਿਤਾ ਤੋਮਰ ਨਾਂ ਦੀ ਵਿਦਿਆਰਥਣ ਦੀ ਹੱਤਿਆ ਦੇ ਮਾਮਲੇ ਦੀ ਐੱਸ.ਆਈ.ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਜਾਂਚ ਕਰ ਰਹੀ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਫਾਸਟ ਟਰੈਕ ਕੋਰਟ 'ਚ ਸੁਣਵਾਈ ਦੀ ਵੀ ਮਨਜ਼ੂਰੀ ਮਿਲ ਗਈ ਹੈ। ਇਸ ਐਲਾਨ ਤੋਂ ਬਾਅਦ ਨਿਕਿਤਾ ਕਤਲਕਾਂਡ 'ਚ ਜਲਦ ਫੈਸਲਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਐੱਸ.ਆਈ.ਟੀ. ਨੇ ਇਸ ਮਾਮਲੇ 'ਚ 700 ਪੇਜ਼ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਗਠਨ ਦੇ 11 ਦਿਨਾਂ ਬਾਅਦ ਐੱਸ.ਆਈ.ਟੀ. ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਦੱਸ ਦੇਈਏ ਕਿ 26 ਅਕਤੂਬਰ ਨੂੰ ਫਰੀਦਾਬਾਦ ਦੇ ਬਲੱਭਗੜ੍ਹ 'ਚ ਕਾਲਜ ਤੋਂ ਪ੍ਰੀਖਿਆ ਦੇ ਕੇ ਨਿਕਲਣ ਤੋਂ ਬਾਅਦ ਨਿਕਿਤਾ ਤੋਮਰ ਨੂੰ 2 ਨੌਜਵਾਨਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਇਕ ਦੋਸ਼ੀ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਸੀ। ਇਹ ਮਾਮਲਾ ਇਕ ਪਾਸੜ ਪਿਆਰ ਦਾ ਸੀ, ਜਿਸ 'ਚ ਕੁੜੀ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਇਸ ਵਾਰਦਾਤ ਦੇ ਦੋਸ਼ੀ ਤੌਸੀਫ਼ ਅਤੇ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਵਾਰਦਾਤ ਦੇ ਬਾਅਦ ਤੋਂ ਹੀ ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਵਿਰੋਧ ਪ੍ਰਦਰਸ਼ਨ ਹੋਣ ਲੱਗਾ ਅਤੇ ਲੋਕਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਪੁਲਸ ਨੇ ਕੋਰਟ ਤੋਂ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਚਿੱਠੀ ਲਿਖ ਕੇ ਕੇਸ ਨੂੰ ਫਾਸਟ ਟਰੈਕ ਕੋਰਟ 'ਚ ਚਲਾਉਣ ਦੀ ਅਪੀਲ ਕੀਤੀ ਸੀ। ਫਰੀਦਾਬਾਦ ਪੁਲਸ ਨੇ ਕੋਰਟ ਨੂੰ ਕਿਹਾ ਕਿ ਇਹ ਜਨਾਨੀ ਵਿਰੁੱਧ ਇਕ ਬੇਹੱਦ ਗੰਭੀਰ ਅਪਰਾਧ ਹੈ। ਠੀਕ ਕਾਲਜ ਦੇ ਬਾਹਰ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਪੁਲਸ ਦੀ ਦਲੀਲ ਸੀ ਕਿ ਲੋਕਾਂ 'ਚ ਵਿਸ਼ਵਾਸ ਬਹਾਲ ਕਰਨ, ਅਪਰਾਧੀਆਂ 'ਚ ਡਰ ਪੈਦਾ ਕਰਨ ਅਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲੀ ਫਾਸਟ ਟਰੈਕ 'ਚ ਟ੍ਰਾਇਲ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ