ਪਹਿਲਗਾਮ ਅੱਤਵਾਦੀ ਹਮਲੇ ''ਚ ਹਰਿਆਣਾ ਦੇ ਨੇਵੀ ਅਫਸਰ ਦੀ ਮੌਤ, ਹਨੀਮੂਨ ਲਈ ਗਏ ਸੀ ਘੁੰਮਣ
Wednesday, Apr 23, 2025 - 03:52 AM (IST)

ਨੈਸ਼ਨਲ ਡੈਸਕ - ਪਹਿਲਗਾਮ ਅੱਤਵਾਦੀ ਹਮਲੇ ਵਿੱਚ ਇੱਕ ਭਾਰਤੀ ਜਲ ਸੈਨਾ ਅਧਿਕਾਰੀ ਅਤੇ ਇੱਕ ਇੰਟੈਲੀਜੈਂਸ ਬਿਊਰੋ (IB) ਅਧਿਕਾਰੀ ਦੀ ਮੌਤ ਹੋ ਗਈ। ਨੇਵੀ ਅਫ਼ਸਰ ਲੈਫਟੀਨੈਂਟ ਵਿਨੈ ਨਰਵਾਲ ਕੋਚੀ ਵਿੱਚ ਤਾਇਨਾਤ ਸਨ। ਉਨ੍ਹਾਂ ਦਾ ਵਿਆਹ 19 ਅਪ੍ਰੈਲ ਨੂੰ ਹੋਇਆ ਅਤੇ ਉਹ ਆਪਣੇ ਹਨੀਮੂਨ ਲਈ ਉੱਥੇ ਗਏ।
ਲੈਫਟੀਨੈਂਟ ਵਿਨੈ ਨਰਵਾਲ ਹਰਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਸੁਰੱਖਿਅਤ ਹੈ। ਇਹ ਜੋੜਾ ਸੋਮਵਾਰ ਨੂੰ ਸ੍ਰੀਨਗਰ ਪਹੁੰਚਿਆ ਸੀ ਅਤੇ ਫਿਰ ਪਹਿਲਗਾਮ ਦੇਖਣ ਗਿਆ ਸੀ। ਇਸ ਘਟਨਾ ਤੋਂ ਬਾਅਦ, ਪਤਨੀ ਦੀ ਆਪਣੇ ਪਤੀ ਦੀ ਲਾਸ਼ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਕੁਝ ਪਰਿਵਾਰਕ ਮੈਂਬਰ ਸ਼੍ਰੀਨਗਰ ਲਈ ਰਵਾਨਾ ਹੋ ਗਏ ਹਨ।
ਪਤਨੀ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੰਬਦੀ ਆਵਾਜ਼ ਵਿੱਚ ਕਿਹ ਰਹੀ ਹੈ ਕਿ, 'ਅਸੀਂ ਭੇਲਪੁਰੀ ਖਾ ਰਹੇ ਸੀ... ਅਤੇ ਫਿਰ ਅੱਤਵਾਦੀਆਂ ਨੇ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ।' ਔਰਤ ਨੇ ਕਿਹਾ, 'ਬੰਦੂਕਧਾਰੀ ਨੇ ਕਿਹਾ ਕਿ ਸ਼ਾਇਦ ਇਹ ਮੁਸਲਮਾਨ ਨਹੀਂ ਹੈ ਅਤੇ ਫਿਰ ਉਸਨੂੰ ਗੋਲੀ ਮਾਰ ਦਿੱਤੀ।'