ਨਗਰ ਨਿਗਮ ਚੋਣ ਨਤੀਜੇ: ਅੰਬਾਲਾ 'ਚ ਭਾਜਪਾ ਨੇ ਮਾਰੀ ਬਾਜ਼ੀ

Wednesday, May 13, 2026 - 11:57 AM (IST)

ਨਗਰ ਨਿਗਮ ਚੋਣ ਨਤੀਜੇ: ਅੰਬਾਲਾ 'ਚ ਭਾਜਪਾ ਨੇ ਮਾਰੀ  ਬਾਜ਼ੀ

ਚੰਡੀਗੜ੍ਹ- ਹਰਿਆਣਾ 'ਚ ਅੰਬਾਲਾ, ਪੰਚਕੂਲਾ, ਸੋਨੀਪਤ ਦੇ ਨਗਰ ਨਿਗਮਾਂ ਅਤੇ ਕੁਝ ਹੋਰ ਸਿਵਿਕ ਬਾਡੀਜ਼ ਲਈ ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਹੋਈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਜੋ ਹੁਣ ਖ਼ਤਮ ਹੋ ਗਈ ਹੈ। ਹਰਿਆਣਾ 'ਚ ਅੰਬਾਲਾ ਨਗਰ ਨਿਗਮ ਦੇ ਮੇਅਰ ਅਹੁਦੇ ਦੀ ਚੋਣ 'ਚ ਭਾਜਪਾ ਉਮੀਦਵਾਰ ਅਕਸ਼ਿਤਾ ਸੈਣੀ ਨੇ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਸੈਣੀ ਨੂੰ 21 ਹਜ਼ਾਰ 358 ਵੋਟਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਅੰਬਾਲਾ, ਪੰਚਕੂਲਾ ਅਤੇ ਸੋਨੀਪਤ 'ਚ ਮੇਅਰ ਅਤੇ ਵਾਰਡ ਕੌਂਸਲਰਾਂ ਦੀ ਚੋਣਾਂ ਲਈ, ਰੇਵਾੜੀ ਨਗਰ ਕੌਂਸਲ 'ਚ ਪ੍ਰਧਾਨ ਅਤੇ ਕੌਂਸਲਰਾਂ ਲਈ ਅਤੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ, ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਅਤੇ ਹਿਸਾਰ ਜ਼ਿਲ੍ਹੇ ਦੇ ਉਕਲਾਨਾ ਦੀਆਂ ਨਗਰ ਕਮੇਟੀਆਂ ਦੇ ਪ੍ਰਧਾਨਾਂ ਅਤੇ ਕੌਂਸਲਾਂ ਲਈ ਐਤਵਾਰ ਨੂੰ ਵੋਟਿੰਗ ਹੋਈ ਸੀ। ਇਸ ਤੋਂ ਇਲਾਵਾ ਟੋਹਾਨਾ, ਝੱਜਰ, ਰਾਜੌਂਦ, ਤਰਾਵੜੀ, ਕਨੀਨਾ ਅਤੇ ਸਾਢੌਰਾ ਦੀਆਂ ਨਗਰ ਕੌਂਸਲਾਂ ਅਤੇ ਨਗਰ ਕਮੇਟੀਆਂ 'ਚ ਇਕ-ਇਕ ਵਾਰਡ ਲਈ ਜ਼ਿਮਨੀ ਚੋਣਾਂ ਵੀ ਹੋਈਆਂ ਸਨ। 

ਤਿੰਨੋਂ ਨਗਰ ਨਿਗਮਾਂ 'ਚ ਚੋਣਾਂ ਲੜ ਰਹੇ ਉਮੀਦਵਾਰਾਂ 'ਚੋਂ, ਅੰਬਾਲਾ 'ਚ ਮੇਅਰ ਅਹੁਦੇ ਲਈ ਭਾਜਪਾ ਨੇ ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਖ਼ਿਲਾਫ਼ ਅਕਸ਼ਿਤਾ ਸੈਨੀ ਨੂੰ ਮੈਦਾਨ 'ਚ ਉਤਾਰਿਆ ਸੀ। ਸੋਨੀਆ ਰਾਣੀ ਨੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਪੰਚਕੂਲਾ 'ਚ, ਭਾਜਪਾ ਦੇ ਸ਼ਿਆਮਲਾਲ ਬੰਸਲ ਅਤੇ ਕਾਂਗਰਸ ਦੀ ਸੁਧਾ ਭਾਰਦਵਾਜ ਨੇ ਮੇਅਰ ਅਹੁਦੇ ਲਈ ਚੋਣ ਲੜੀ, ਨਾਲ ਹੀ 'ਆਪ' ਦੇ ਰਾਜੇਸ਼ ਕੁਮਾਰ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਆਈਐੱਨਐੱਲਡੀ) ਦੇ ਮਨੋਜ ਅਗਰਵਾਲ ਵੀ ਮੈਦਾਨ 'ਚ ਸਨ। ਸੋਨੀਪਤ 'ਚ ਮੇਅਰ ਅਹੁਦੇ ਲਈ ਭਾਜਪਾ ਦੇ ਰਾਜੀਵ ਜੈਨ ਨੂੰ ਉਮੀਦਵਾਰ ਬਣਾਇਆ ਸੀ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕਮਲ ਦੀਵਾਨ ਸਨ। ਹਰਿਆਣਾ ਰਾਜ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਗਿਣਤੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਵਿਵਸਥਿਤ ਢੰਗ ਨਾਲ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News