ਬੇਰਹਿਮ ਮਾਂ ਨੇ 4 ਧੀਆਂ ਦਾ ਗਲ਼ਾ ਵੱਢ ਉਤਾਰਿਆ ਮੌਤ ਦੇ ਘਾਟ

Saturday, Nov 28, 2020 - 09:55 AM (IST)

ਬੇਰਹਿਮ ਮਾਂ ਨੇ 4 ਧੀਆਂ ਦਾ ਗਲ਼ਾ ਵੱਢ ਉਤਾਰਿਆ ਮੌਤ ਦੇ ਘਾਟ

ਮੇਵਾਤ- ਹਰਿਆਣਾ ਦੇ ਮੇਵਾਤ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਪਰੌਲੀ ਪਿੰਡ 'ਚ ਮਾਂ ਨੇ ਆਪਣੀ 4 ਧੀਆਂ ਦਾ ਚਾਕੂ ਨਾਲ ਨਾਲ ਗਲ਼ਾ ਵੱਢ ਦਿੱਤਾ। ਇਹੀ ਨਹੀਂ ਧੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਜਨਾਨੀ ਨੇ ਖ਼ੁਦ ਦਾ ਵੀ ਗਲ਼ਾ ਵੱਢ ਲਿਆ, ਜਿਸ ਤੋਂ ਬਾਅਦ ਉਸ ਨੂੰ ਨਲਹੜ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ 4 ਬੱਚੀਆਂ ਦਾ ਕਤਲ ਕੀਤਾ ਹੋਇਆ ਹੈ, ਉਨ੍ਹਾਂ 'ਚੋਂ ਇਕ ਸਿਰਫ਼ 6 ਮਹੀਨਿਆਂ ਦੀ ਹੀ ਸੀ।

PunjabKesari

ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਵਾਇਰਲ, ਜ਼ਿਲ੍ਹਾ ਹਸਪਤਾਲ 'ਚ ਬੱਚੀ ਦੀ ਲਾਸ਼ ਨੂੰ ਨੋਚਦਾ ਦਿਖਾਈ ਦਿੱਤਾ ਕੁੱਤਾ

ਜਾਣਕਾਰੀ ਮਿਲਦੇ ਹੀ ਮੇਵਾਤ ਪੁਲਸ ਕਪਤਾਨ ਨਰਿੰਦਰ ਬਿਜਰਾਨੀਆਂ ਪੁਨਹਾਨਾ ਡੀ.ਐੱਸ.ਪੀ. ਵਿਵੇਕ ਚੌਧਰੀ, ਪੁਨਹਾਨਾ ਥਾਣਾ ਮੁਖੀ ਸੰਤੋਸ਼ ਕੁਮਾਰ ਪੂਰੀ ਪੁਲਸ ਟੀਮ ਨਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਘਟਨਾ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਚਾਰੇ ਲਾਸ਼ਾਂ ਪੋਸਟਮਾਰਟਮ ਲਈ ਮਾਂਡੀਖੇੜਾ ਸਥਿਤ ਅਲ ਆਫੀਆ ਹਸਪਤਾਲ ਭੇਜ ਦਿੱਤੀਆਂ। 

ਇਹ ਵੀ ਪੜ੍ਹੋ : ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ 'ਚ 2 ਜਵਾਨ ਸ਼ਹੀਦ


author

DIsha

Content Editor

Related News