ਮਨੋਹਰ ਖੱਟੜ ਨੇ ਜੀਂਦ ਨੂੰ 33 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ

Sunday, Mar 21, 2021 - 05:40 PM (IST)

ਮਨੋਹਰ ਖੱਟੜ ਨੇ ਜੀਂਦ ਨੂੰ 33 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ

ਜੀਂਦ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਜੀਂਦ ਜ਼ਿਲ੍ਹੇ ਨੂੰ 33 ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਖੱਟੜ ਨੇ ਚੰਡੀਗੜ੍ਹ ਹੈੱਡ ਕੁਆਰਟਰ ਤੋਂ ਵੀਡੀਓ ਕਾਨਫਰੰਸ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵਿਕਾਸ ਪ੍ਰਾਜੈਕਟਾ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। 

PunjabKesariਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਅਤੇ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਅਹੁਦਾ ਅਧਿਕਾਰੀ ਵੀ ਹਾਜ਼ਰ ਰਹੇ। ਇਨ੍ਹਾਂ ਵਿਕਾਸ ਪ੍ਰਾਜੈਕਟਾਂ 'ਤੇ 146 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਵਿਧਾਇਕ ਡਾ. ਕ੍ਰਿਸ਼ਨ ਲਾਲ ਮਿਢਾ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰਿਆਣਾ ਦਾ ਵਿਕਾਸ ਕਰਨਾ ਮੁੱਖ ਮੰਤਰੀ ਦੀ ਪਹਿਲ ਹੈ, ਇਸੇ ਸੋਚ ਦੇ ਅਨੁਰੂਪ ਮੁੱਖ ਮੰਤਰੀ ਪ੍ਰਦੇਸ਼ ਦੇ ਹਰ ਹਲਕੇ ਦਾ ਬਰਾਬਰ ਵਿਕਾਸ ਕਰ ਰਹੇ ਹਨ।

PunjabKesari


author

DIsha

Content Editor

Related News