ਫਰੀਦਾਬਾਦ 'ਚ ਲਿਫਟ ਦੇ ਬਹਾਨੇ ਚੱਲਦੀ ਕਾਰ 'ਚ ਔਰਤ ਨਾਲ ਜਬਰ ਜ਼ਿਨਾਹ
Wednesday, Dec 31, 2025 - 12:11 PM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ 25 ਸਾਲਾ ਵਿਆਹੁਤਾ ਔਰਤ ਨਾਲ ਚੱਲਦੀ ਵੈਨ 'ਚ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਬਾਅਦ 'ਚ ਉਸ ਨੂੰ ਸੜਕ 'ਤੇ ਸੁੱਟ ਦਿੱਤਾ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਔਰਤ ਦੀ ਭੈਣ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਇਹ ਘਟਨਾ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ 2 ਦੋਸ਼ੀਆਂ ਨੇ ਸਵਾਰੀ ਦੀ ਤਲਾਸ਼ ਕਰ ਰਹੀ ਔਰਤ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਪੁਲਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੂਲ ਵਾਸੀ ਅਤੇ ਮੌਜੂਦਾ ਸਮੇਂ ਫਰੀਦਾਬਾਦ 'ਚ ਰਹਿ ਰਹੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਵਿਆਹੁਤਾ ਕਲੇਸ਼ ਕਾਰਨ ਆਪਣੇ ਮਾਤਾ-ਪਿਤਾ ਦੇ ਘਰ ਰਹਿ ਰਹੀ ਔਰਤ ਸੋਮਵਾਰ ਸ਼ਾਮ ਨੂੰ ਸੈਕਟਰ-23 ਸਥਿਤ ਆਪਣੀ ਸਹੇਲੀ ਦੇ ਘਰ ਗਈ ਸੀ ਅਤੇ ਦੇਰ ਰਾਤ ਵਾਪਸ ਆਉਂਦੇ ਸਮੇਂ ਦੋਸ਼ੀ ਨੇ ਉਸ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ। ਪੁਲਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਉਸ ਨੂੰ ਉਸ ਦੀ ਮੰਜ਼ਿਲ ਤੱਕ ਲਿਜਾਉਣ ਦੀ ਬਜਾਏ ਗੁਰੂਗ੍ਰਾਮ ਵੱਲ ਲੈ ਗਏ ਅਤੇ ਕਾਰ ਦੇ ਅੰਦਰ ਹੀ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਔਰਤ ਨੂੰ ਰਾਤ ਭਰ ਗੱਡੀ 'ਚ ਘੁੰਮਾਇਆ ਗਿਆ ਅਤੇ ਸਵੇਰੇ ਕਰੀਬ 3 ਵਜੇ ਰਾਜਾ ਚੌਕ ਕੋਲ ਕਾਰ ਤੋਂ ਬਾਹਰ ਸੱਟ ਦਿੱਤਾ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।'' ਔਰਤ ਕਿਸੇ ਤਰ੍ਹਾਂ ਆਪਣੀ ਭੈਣ ਨੂੰ ਫੋਨ ਕਰਨ 'ਚ ਕਾਮਯਾਬ ਰਹੀ, ਜੋ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ। ਫਰੀਦਾਬਾਦ ਪੁਲਸ ਦੇ ਬੁਲਾਰੇ ਯਸ਼ਪਾਲ ਯਾਦਵ ਨੇ ਕਿਹਾ,''ਅਸੀਂ ਦੋਸ਼ੀਆਂ ਨੂੰ ਫੜ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
