ਵੱਡਾ ਹਾਦਸਾ : KMP ਐਕਸਪ੍ਰੈੱਸ-ਵੇਅ ਕੰਢੇ ਸੌਂ ਰਹੇ ਮਜ਼ਦੂਰਾਂ ਨੂੰ ਟਰੱਕ ਨੇ ਦਰੜਿਆ, 3 ਦੀ ਮੌਤ

05/19/2022 9:59:53 AM

ਬਹਾਦੁਰਗੜ੍ਹ (ਪ੍ਰਵੀਣ)- ਹਰਿਆਣਾ ਦੇ ਬਹਾਦੁਰਗੜ੍ਹ ’ਚ ਕੁੰਡਲੀ-ਮਾਨੇਸਰ-ਪਲਵਰ ਐਕਸਪ੍ਰੈੱਸ-ਵੇਅ (KMP) ’ਤੇ ਵੀਰਵਾਰ ਯਾਨੀ ਕਿ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਹੋਰ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਮਜ਼ਦੂਰ KMP ’ਤੇ ਮੁਰੰਮਤ ਦਾ ਕੰਮ ਕਰਦੇ ਸਨ। 

ਇਹ ਵੀ ਪੜ੍ਹੋ- ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਫੈਕਟਰੀ ਦੀ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ

PunjabKesari

ਸਾਰੇ ਮਜ਼ਦੂਰ ਕੰਮ ਮਗਰੋਂ ਥੱਕ ਕੇ ਸੜਕ ਕੰਢੇ ਬੈਰੀਕੇਡ ਲਾ ਕੇ ਸੌਂ ਗਏ ਸਨ। ਵੀਰਵਾਰ ਤੜਕੇ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਬੇਕਾਬੂ ਟਰੱਕ ਨੇ ਸੁੱਤੇ ਪਏ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ 3 ਦੀ ਮੌਤ ਹੋ ਗਈ, ਜਦਕਿ 11 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪੀ. ਜੀ. ਆਈ. ਰੋਹਤਕ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ- ਆਸਾਮ ’ਚ ਹੜ੍ਹ ਨੇ ਵਧਾਈਆਂ ਮੁਸ਼ਕਲਾਂ, 8 ਲੋਕਾਂ ਦੀ ਮੌਤ, ਕਈ ਲਾਪਤਾ

PunjabKesari

ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਕਾਰਵਾਈ ’ਚ ਜੁੱਟ ਗਈ। ਪੁਲਸ ਨੇ 3 ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦੁਰਗੜ੍ਹ ਦੇ ਨਾਗਰਿਕ ਹਸਪਤਾਲ ’ਚ ਰਖਵਾ ਦਿੱਤਾ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੈ।

ਇਹ ਵੀ ਪੜ੍ਹੋ: ਪੁਰਾਣੇ ਸਮਿਆਂ ਦੀਆਂ ਯਾਦਾਂ ਹੋਈਆਂ ਤਾਜ਼ਾ, ਬੈਲਗੱਡੀ ’ਤੇ ਸਵਾਰ ਹੋ ਕੇ ‘ਦੁਲਹਨੀਆ’ ਲੈਣ ਪੁੱਜਾ ਲਾੜਾ


Tanu

Content Editor

Related News