ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਰਿਆਣਾ ਦੇ ਫ਼ੌਜੀ ਵੀਰ, CM ਖੱਟੜ ਨੇ ਦਿੱਤੀ ਸ਼ਰਧਾਂਜਲੀ

Thursday, Sep 14, 2023 - 12:39 PM (IST)

ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਰਿਆਣਾ ਦੇ ਫ਼ੌਜੀ ਵੀਰ, CM ਖੱਟੜ ਨੇ ਦਿੱਤੀ ਸ਼ਰਧਾਂਜਲੀ

ਪੰਚਕੂਲਾ- ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਤਿੰਨ ਅਫ਼ਸਰ ਅਤੇ ਇਕ ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਫ਼ੌਜੀਆਂ 'ਚ ਹਰਿਆਣਾ ਦੇ ਪਾਨੀਪਤ ਦਾ ਮੇਜਰ ਆਸ਼ੀਸ਼ ਵੀ ਸ਼ਾਮਲ ਹਨ। ਜਦਕਿ ਦੂਜੇ ਸ਼ਹੀਦ ਮਨਪ੍ਰੀਤ ਸਿੰਘ ਦਾ ਜੱਦੀ ਘਰ ਮੋਹਾਲੀ 'ਚ ਹੈ, ਜਦਕਿ ਉਸ ਦਾ ਪਰਿਵਾਰ ਇਸ ਸਮੇਂ ਪੰਚਕੂਲਾ 'ਚ ਰਹਿੰਦਾ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਅਫ਼ਸਰਾਂ 'ਚ ਇਕ ਆਰਮੀ ਕਰਨਲ ਅਤੇ ਇਕ ਪੁਲਸ DSP ਸ਼ਾਮਲ ਹਨ। ਅਨੰਤਨਾਗ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਉਸ ਸਮੇਂ ਗੋਲੀਬਾਰੀ ਕਰ ਦਿੱਤੀ, ਜਦੋਂ ਉਹ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ 'ਚ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ DSP ਹੁਮਾਯੂੰ ਭੱਟ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਅੱਤਵਾਦੀਆਂ ਨਾਲ ਐਨਕਾਊਂਟਰ 'ਚ 3 ਵੱਡੇ ਅਫ਼ਸਰ ਸ਼ਹੀਦ, 2 ਅੱਤਵਾਦੀ ਢੇਰ

ਇਸ ਦੌਰਾਨ ਦੋ ਅੱਤਵਾਦੀ ਵੀ ਮਾਰੇ ਗਏ ਹਨ, ਜਦਕਿ ਫ਼ੌਜ ਦੇ ਇਕ ਡੌਗ ਦੀ ਵੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਮੁਕਾਬਲਾ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਹੋਇਆ। ਇਸ ਘਟਨਾ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦ ਮੇਜਰ ਆਸ਼ੀਸ਼ ਦਾ ਪਰਿਵਾਰ ਪਾਨੀਪਤ 'ਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। 6 ਮਹੀਨੇ ਪਹਿਲਾਂ ਉਹ ਵਿਆਹ ਦੀ ਛੁੱਟੀ ਲੈ ਕੇ ਘਰ ਆਏ ਸਨ।

PunjabKesari

ਮੁੱਖ ਮੰਤਰੀ ਨੇ ਐਕਸ 'ਤੇ ਲਿਖਿਆ ਪਾਨੀਪਤ ਦੇ ਲਾਲ, ਮੇਜਰ ਆਸ਼ੀਸ਼ ਕਸ਼ਮੀਰ 'ਚ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਢਹਿ-ਢੇਰੀ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਇਸ ਸ਼ਹਾਦਤ ਨੂੰ ਮੈਂ ਕੋਟਿ-ਕੋਟਿ ਨਮਨ ਕਰਦਾ ਹਾਂ। ਰਾਸ਼ਟਰ ਦੀ ਰਾਖੀ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਇਸ ਉੱਚ ਬਲੀਦਾਨ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਣਗੇ। ਇਸ ਮੁਸ਼ਕਲ ਸਮੇਂ 'ਚ ਪੂਰਾ ਦੇਸ਼ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਾ ਹੈ।

ਇਹ ਵੀ ਪੜ੍ਹੋ- ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ 'ਚ 5 ਦਿਨ ਮੀਂਹ ਦੀ ਸੰਭਾਵਨਾ, ਪੰਜਾਬ ਸਣੇ ਜਾਣੋ ਹੋਰ ਸੂਬਿਆਂ ਦਾ ਹਾਲ

PunjabKesari

ਮੁੱਖ ਮੰਤਰੀ ਨੇ ਐਕਸ 'ਤੇ ਲਿਖਿਆ ਕਿ ਕਸ਼ਮੀਰ ਦੇ ਅਨੰਤਨਾਗ ਵਿਚ ਪਾਕਿਸਤਾਨ ਸਪਾਂਸਰ ਅੱਤਵਾਦੀ ਮਨਸੂਬਿਆਂ ਨੂੰ ਢਹਿ-ਢੇਰੀ ਕਰਨ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਕਰਨਲ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ। ਕਰਤੱਵ ਪੱਥ 'ਤੇ ਸ਼ਹਾਦਤ ਦੇ ਕੇ ਉਨ੍ਹਾਂ ਨੇ ਸੇਵਾ ਦਾ ਉੱਚ ਆਦਰਸ਼ ਪੇਸ਼ ਕੀਤਾ ਹੈ। ਸੰਕਟ ਦੀ ਇਸ ਘੜੀ 'ਚ ਪੂਰਾ ਦੇਸ਼ ਸੋਗ 'ਚ ਡੁੱਬਿਆਂ ਹੋਇਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਮਿਲਕਾ ਕੇ ਖੜ੍ਹਾ ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਸ਼ਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਹੌਂਸਲਾ ਪ੍ਰਦਾਨ ਕਰੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News