ਹਰਿਆਣਾ ਦੀਆਂ ਜੇਲ੍ਹਾਂ ਦਾ ਹੋਵੇਗਾ ਆਪਣਾ ਜੇਲ੍ਹ ਰੇਡੀਓ

Thursday, Dec 31, 2020 - 05:29 PM (IST)

ਹਰਿਆਣਾ ਦੀਆਂ ਜੇਲ੍ਹਾਂ ਦਾ ਹੋਵੇਗਾ ਆਪਣਾ ਜੇਲ੍ਹ ਰੇਡੀਓ

ਹਰਿਆਣਾ- ਹਰਿਆਣਾ ਪ੍ਰਦੇਸ਼ ਦੀਆਂ ਜੇਲ੍ਹਾਂ 'ਚ ਹੁਣ ਕੈਦੀਆਂ ਦਾ ਆਪਣਾ ਰੇਡੀਓ ਸਟੇਸ਼ਨ ਹੋਵੇਗਾ ਅਤੇ ਇਸ ਤਰ੍ਹਾਂ ਦੇ ਪਹਿਲੇ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਸੈਂਟਰਲ ਜੇਲ੍ਹ ਅੰਬਾਲਾ, ਜ਼ਿਲ੍ਹਾ ਜੇਲ੍ਹ ਪਾਨੀਪਤ ਅਤੇ ਜ਼ਿਲ੍ਹਾ ਜੇਲ੍ਹ ਫਰੀਦਾਬਾਦ ਤੋਂ ਕੀਤੀ ਜਾਵੇਗੀ। ਇਨ੍ਹਾਂ ਜੇਲ੍ਹਾਂ 'ਚ ਰੇਡੀਓ ਸਟੇਸ਼ਨ ਦਾ ਨਾਂ ਹੋਵੇਗਾ ਟੀ.ਜੇ.ਆਰ. ਯਾਨੀ 'ਤਿਨਕਾ ਜੇਲ੍ਹ ਰੇਡੀਓ'। ਹਰਿਆਣਾ 'ਚ ਕੁੱਲ 19 ਜੇਲ੍ਹਾਂ ਹਨ, ਜਿਨ੍ਹਾਂ 'ਚੋਂ 3 ਸੈਂਟਰਲ ਜਦੋਂ ਕਿ 16 ਜ਼ਿਲ੍ਹਾ ਜੇਲ੍ਹ ਹੈ। ਫਿਲਹਾਲ ਹਰਿਆਣਾ ਦੀਆਂ ਜੇਲ੍ਹਾਂ 'ਚ ਕੁੱਲ 20,423 ਬੰਦੀ ਹਨ, ਜਿਨ੍ਹਾਂ 'ਚੋਂ 900 ਤੋਂ ਵੱਧ ਬੰਦੀ ਬੀਬੀਆਂ ਸ਼ਾਮਲ ਹਨ। ਗੈਰ ਸਰਕਾਰੀ ਸੰਗਠਨ 'ਤਿਨਕਾ ਤਿਨਕਾ' ਦੀ ਸੰਸਥਾਪਕ ਡਾ. ਵਰਤਿਕਾ ਨੰਦਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਬੰਦੀ ਬੀਬੀਆਂ ਵੀ ਸ਼ਾਮਲ ਹਨ। ਇਨ੍ਹਾਂ ਨੂੰ ਇਹ ਟਰੇਨਿੰਗ ਤਿਨਕਾ ਤਿਨਕਾ ਦੀ ਸੰਸਥਾਪਕ ਡਾ. ਵਰਤਿਕਾ ਨੰਦਾ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਟਰੇਨਿੰਗ ਦਾ ਮਕਸਦ ਇਨ੍ਹਾਂ ਬੰਦੀਆਂ ਨੂੰ ਰੇਡੀਓ ਦੀ ਜ਼ਰੂਰਤ ਅਤੇ ਉਸ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਰੇਡੀਓ ਅਨੁਸਾਰ ਪ੍ਰੋਗਰਾਮ ਬਣਾਉਣ ਲਈ ਤਿਆਰ ਕਰਨਾ ਸੀ। 

ਇਹ ਵੀ ਪੜ੍ਹੋ : ‘ਪਹਿਲਾਂ ਨਾਲੋਂ ਵੀ ਇਕ ਕਦਮ ਪਿਛਾਂਹ ਹਟੀ ਸਰਕਾਰ, ਫ਼ਿਲਹਾਲ ਕੋਈ ਸਕਾਰਾਤਮਕ ਜਵਾਬ ਨਹੀਂ’

ਟਰੇਨਿੰਗ ਦਾ ਸਮਾਪਨ ਸਮਾਰੋਹ ਫਰੀਦਾਬਾਦ ਦੀ ਜੇਲ੍ਹ 'ਚ ਕੀਤਾ ਗਿਆ ਅਤੇ ਇਸ ਦੌਰਾਨ ਹਰਿਆਣਾ ਜੇਲ੍ਹ ਦੇ ਡਾਇਰੈਕਟਰ ਜਨਰਲ ਕੇ. ਸੇਲਵਾਰਾਜ, ਜ਼ਿਲ੍ਹਾ ਜੇਲ੍ਹ ਫਰੀਦਾਬਾਦ ਦੇ ਸੁਪਰਡੈਂਟ ਜੈਕਿਸ਼ਨ ਛੱਲਰ, ਕੇਂਦਰੀ ਜੇਲ੍ਹ, ਅੰਬਾਲਾ ਦੇ ਸੁਪਰਡੈਂਟ ਲਖਬੀਰ ਸਿੰਘ ਬਰਾਰ ਅਤੇ ਜ਼ਿਲ੍ਹਾ ਜੇਲ੍ਹ, ਪਾਨੀਪਤ ਦੇ ਸੁਪਰਡੈਂਟ ਦੇਵੀ ਦਿਆਲ ਜੂਮ ਬੈਠਕ 'ਚ ਮੌਜੂਦ ਰਹੇ। ਇਸ ਯੋਜਨਾ ਦੇ ਅਧੀਨ ਜੇਲ੍ਹ ਕੰਪਲੈਕਸ 'ਚ ਰੇਡੀਓ ਸਟੇਸ਼ਨ ਸਥਾਪਤ ਕੀਤਾ ਜਾਵੇਗਾ। ਇਸ 'ਚ ਰੋਜ਼ਾਨਾ ਇਕ ਘੰਟੇ ਦਾ ਪ੍ਰੋਗਰਾਮ ਹੋਵੇਗਾ, ਜਿਸ 'ਚ ਕਾਨੂੰਨ, ਸਿਹਤ ਅਤੇ ਸੰਗੀਤ ਨਾਲ ਜੁੜੇ ਪ੍ਰੋਗਰਾਮ ਹੋਣਗੇ। ਬੰਦੀ ਆਪਣੀਆਂ ਕਵਿਤਾਵਾਂ ਅਤੇ ਕਹਾਣੀਆਂ ਵੀ ਸੁਣਾਉਣਗੇ। ਬੰਦੀ ਆਪਣੀ ਫਰਮਾਈਸ਼ ਜਾਂ ਸਵਾਲ ਲਿਖ ਕੇ ਦੇ ਸਕਣਗੇ, ਜਿਸ ਦਾ ਜਵਾਬ ਅਗਲੇ ਘੰਟੇ ਦਾ ਪ੍ਰੋਗਰਾਮ ਹੋਵੇਗਾ, ਜਿਸ 'ਚ ਕਾਨੂੰਨ, ਸਿਹਤ ਅਤੇ ਸੰਗੀਤ ਨਾਲ ਜੁੜੇ ਪ੍ਰੋਗਰਾਮ ਹੋਣਗੇ। ਭਾਰਤ 'ਚ ਜੇਲ੍ਹ ਰੇਡੀਓ ਦੀ ਸ਼ੁਰੂਆਤ ਸਭ ਤੋਂ ਪਹਿਲਾਂ 2013 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਹੋਈ ਸੀ। ਉਸ ਸਮੇਂ ਇਸ ਸਮਾਰੋਹ ਨੂੰ ਦੇਖਣ ਲਈ ਖ਼ੁਦ ਵਰਤਿਕਾ ਨੰਦਾ ਮੌਜੂਦ ਸੀ।

ਇਹ ਵੀ ਪੜ੍ਹੋ : ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News