ਘਰ ''ਚ ਪਤੀ-ਪਤਨੀ ਅਤੇ ਡੇਢ ਸਾਲਾ ਬੱਚੀ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ
Friday, Nov 13, 2020 - 01:15 PM (IST)

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਨਾ ਉਪਨਗਰ 'ਚ ਕਿਰਾਏ ਦੇ ਘਰ 'ਚ ਰਹਿਣ ਵਾਲੇ ਇਕ ਵਿਅਕਤੀ, ਉਸ ਦੀ ਪਤਨੀ ਅਤੇ ਡੇਢ ਸਾਲਾ ਬੱਚੀ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਪੁਲਸ ਨੂੰ ਸ਼ੱਕ ਹੈ ਕਿ ਵਿਅਕਤੀ ਨੇ ਪਤਨੀ ਅਤੇ ਬੱਚੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੋਵੇਗੀ। ਟੋਹਾਨਾ ਪੁਲਸ ਥਾਣੇ (ਸ਼ਹਿਰ) ਦੇ ਇੰਚਾਰਜ ਅਤੇ ਇੰਸਪੈਕਟਰ ਸੁਰੇਂਦਰ ਸਿੰਘ ਨੇ ਸ਼ੁੱਕਰਵਾਰ ਨੂੰ ਫੋਨ 'ਤੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਬੁੱਧਵਾਰ ਰਾਤ ਨੂੰ ਮਿਲੀ।
ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ
ਉਨ੍ਹਾਂ ਨੇ ਕਿਹਾ,''ਮੰਜੂ ਦੇਵੀ (32) ਅਤੇ ਉਸ ਦੀ ਧੀ ਦੀ ਲਾਸ਼ ਬਿਸਤਰ 'ਤੇ ਪਈ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਉਨ੍ਹਾਂ ਦੀ ਮੌਤ ਗਲ਼ਾ ਘੁੱਟਣ ਨਾਲ ਹੋਈ ਸੀ। ਸੁਨੀਲ ਕੁਮਾਰ (35) ਦੀ ਲਾਸ਼ ਸਟੋਰ ਰੂਮ 'ਚ ਲਟਕੀ ਹੋਈ ਮਿਲੀ।'' ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਵਿਅਕਤੀ ਨੇ ਪਤਨੀ ਅਤੇ ਧੀ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ ਹੋਵੇਗੀ। ਪੁਲਸ ਅਧਿਕਾਰੀ ਨੇ ਕਿਹਾ ਕਿ ਜੋੜੇ ਦੇ ਸੰਬੰਧ ਆਪਸ 'ਚ ਚੰਗੇ ਨਹੀਂ ਸਨ ਅਤੇ ਉਨ੍ਹਾਂ ਦਰਮਿਆਨ ਹਮੇਸ਼ਾ ਝਗੜਾ ਹੁੰਦਾ ਸੀ। ਥਾਣਾ ਇੰਚਾਰਜ ਨੇ ਕਿਹਾ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ