ਸਕੂਲੀ ਵਿਦਿਆਰਥੀਆਂ ਨੂੰ ਟੈਬਲੇਟ ਦੇਵੇਗੀ ਹਰਿਆਣਾ ਸਰਕਾਰ, 12ਵੀਂ ਤੋਂ ਬਾਅਦ ਕਰਨਾ ਹੋਵੇਗਾ ਵਾਪਸ

Sunday, Nov 29, 2020 - 02:26 AM (IST)

ਸਕੂਲੀ ਵਿਦਿਆਰਥੀਆਂ ਨੂੰ ਟੈਬਲੇਟ ਦੇਵੇਗੀ ਹਰਿਆਣਾ ਸਰਕਾਰ, 12ਵੀਂ ਤੋਂ ਬਾਅਦ ਕਰਨਾ ਹੋਵੇਗਾ ਵਾਪਸ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਨੇ ਸਿਹਤ ਤੋਂ ਇਲਾਵਾ ਪੜ੍ਹਾਈ 'ਤੇ ਵੀ ਡੂੰਘਾ ਅਸਰ ਕੀਤਾ ਹੈ। ਦੇਸ਼ਭਰ 'ਚ ਲੱਖਾਂ ਬੱਚੇ ਮੋਬਾਇਲ ਜਾਂ ਇੰਟਰਨੈੱਟ ਨਹੀਂ ਹੋਣ ਕਾਰਨ ਪਿਛਲੇ ਕਰੀਬ 9 ਮਹੀਨੇ ਤੋਂ ਪੜ੍ਹਾਈ ਤੋਂ ਵਾਂਝੇ ਹਨ। ਅਜਿਹੇ 'ਚ ਹਰਿਆਣਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤੋਹਫਾ ਦਿੰਦੇ ਹੋਏ ਮੁਫਤ ਟੈਬਲੇਟ ਦੇਣ ਦੀ ਯੋਜਨਾ ਬਣਾਈ ਹੈ। ਇਹ ਟੈਬਲੇਟ 12ਵੀਂ ਜਮਾਤ ਪੂਰੀ ਕਰਨ ਤੱਕ ਵਿਦਿਆਰਥੀ ਆਪਣੇ ਕੋਲ ਰੱਖ ਇਸਤੇਮਾਲ ਕਰ ਸਕਣਗੇ। ਹਾਲਾਂਕਿ ਇਸ ਤੋਂ ਬਾਅਦ ਇਸ ਨੂੰ ਵਾਪਸ ਸਕੂਲ ਨੂੰ ਸੌਂਪਣਾ ਹੋਵੇਗਾ।

ਇਨ੍ਹਾਂ ਜਮਾਤਾਂ 'ਚ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ
ਡਿਜੀਟਲ ਸਿੱਖਿਆ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ। ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਜਮਾਤ 8ਵੀਂ ਤੋਂ 12ਵੀਂ ਦੇ ਸਾਰੇ ਵਰਗਾਂ ਜਿਵੇਂ ਇੱਕੋ ਜਿਹੇ ਸ਼੍ਰੇਣੀ, ਅਨੁਸੂਚੀਤ ਜਾਤੀ ਅਤੇ ਪਛੜੇ ਵਰਗ ਦੇ ਨਾਲ-ਨਾਲ ਘੱਟ ਗਿਣਤੀ ਵਰਗਾਂ ਦੇ ਲੜਕੇ ਅਤੇ ਲੜਕੀਆਂ ਨੂੰ ਡਿਜੀਟਲ ਐਜੁਕੇਸ਼ਨ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਟੈਬਲੇਟ ਦੇਣ ਦਾ ਪ੍ਰਸਤਾਵ ਹਰਿਆਣਾ ਸਰਕਾਰ ਦੇ ਕੋਲ ਵਿਚਾਰਾਧੀਨ ਹੈ।


author

Inder Prajapati

Content Editor

Related News