ਹਰਿਆਣਾ ਸਰਕਾਰ ਨੇ 5 ਕਰੋੜ 45 ਲੱਖ ਰੁਪਏ ਦੀ ਕੋਰੋਨਿਲ ਦਵਾਈ ਅੱਧੀ ਕੀਮਤ ’ਤੇ ਖਰੀਦੀ

Sunday, Jun 20, 2021 - 04:42 AM (IST)

ਹਰਿਆਣਾ ਸਰਕਾਰ ਨੇ 5 ਕਰੋੜ 45 ਲੱਖ ਰੁਪਏ ਦੀ ਕੋਰੋਨਿਲ ਦਵਾਈ ਅੱਧੀ ਕੀਮਤ ’ਤੇ ਖਰੀਦੀ

ਚੰਡੀਗੜ੍ਹ (ਪਾਂਡੇ) – ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਕੋਰੋਨਿਲ ਦਵਾਈ ਖਰੀਦਣ ਨੂੰ ਲੈ ਕੇ ਸੂਚਨਾ ਦੇ ਅਧਿਕਾਰ ਅਧੀਨ ਮੰਗੀ ਗਈ ਜਾਣਕਾਰੀ ’ਚ ਅਹਿਮ ਖੁਲਾਸਾ ਹੋਇਆ ਹੈ। ਹਰਿਆਣਾ ਸਰਕਾਰ ਨੇ ਜਿਵੇਂ ਹੀ ਐਲਾਨ ਕੀਤਾ ਕਿ ਸੂਬੇ ’ਚ ਕੋਰੋਨਾ ਮਰੀਜ਼ਾਂ ਨੂੰ ਕੋਰੋਨਿਲ ਦੀ ਕਿੱਟ ਦਿੱਤੀ ਜਾਏਗੀ ਅਤੇ ਇਸ ਦਾ ਅੱਧਾ ਖਰਚਾ ਹਰਿਆਣਾ ਸਰਕਾਰ ਦੇ ਕੋਵਿਡ ਰਾਹਤ ਫੰਡ ’ਚੋਂ ਸਹਿਣ ਕੀਤਾ ਜਾਏਗਾ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪ੍ਰਦੀਪ ਰਾਪੜੀਆ ਨੇ ਸਰਕਾਰ ਦੇ ਫੈਸਲੇ ਬਾਰੇ ਸੂਚਨਾ ਦੇ ਅਧਿਕਾਰ ਅਧੀਨ ਜਾਣਕਾਰੀ ਮੰਗੀ ਸੀ।

ਇਹ ਵੀ ਪੜ੍ਹੋ- ਯੂ.ਪੀ. ਦੀ ਧੀ ਮਨਸਵੀ ਨੂੰ US 'ਚ ਮਿਲਿਆ 'ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ'

ਸਰਕਾਰ ਨੇ ਪ੍ਰਦੀਪ ਨੂੰ ਸੂਚਿਤ ਕੀਤਾ ਹੈ ਕਿ ਮੁੱਖ ਮੰਤਰੀ ਨੇ 17 ਮਈ ਨੂੰ 2 ਕਰੋੜ 72 ਲੱਖ 50 ਹਜ਼ਾਰ ਰੁਪਏ ਦੀ ਦਵਾਈ ਦੀ ਖਰੀਦ ਬਾਰੇ ਪ੍ਰਵਾਨਗੀ ਦਿੱਤੀ ਸੀ। 18 ਮਈ ਨੂੰ ਖਰੀਦ ਦਾ ਆਰਡਰ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ’ਚ ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ 24 ਮਈ ਨੂੰ ਟਵੀਟ ਕਰ ਕੇ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਦਾ ਅਰਥ ਇਹ ਹੈ ਕਿ ਕੋਰੋਨਿਲ ਦੀ ਖਰੀਦ ਕਰਨ ਦਾ ਵਿਚਾਰ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀ ਅਤੇ ਸਿਹਤ ਮੰਤਰੀ ਦੇ ਐਲਾਨ ਤੋਂ ਪਹਿਲਾਂ ਹੀ ਕੋਰੋਨਿਲ ਖਰੀਦੀ ਜਾ ਚੁੱਕੀ ਸੀ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਪ੍ਰਦੀਪ ਨੇ ਕਿਹਾ ਕਿ ਘਟਨਾ ਚੱਕਰ ਤੋਂ ਲੱਗਦਾ ਹੈ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਕੋਰੋਨਿਲ ਹਰਿਆਣਾ ਸਰਕਾਰ ਨੂੰ ਵੇਚਣ ਲਈ ਹੀ ਲਾਂਚ ਕੀਤੀ ਗਈ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਦਵਾਈ ਦੀ ਖਰੀਦ ’ਤੇ ਕੁੱਲ ਖਰਚ ਤਾਂ ਦੱਸ ਦਿੱਤਾ ਪਰ ਕੋਰੋਨਿਲ ਨੂੰ ਕੋਰੋਨਾ ਦੇ ਇਲਾਜ ਲਈ ਵਰਤੇ ਜਾਣ ਦੀ ਆਗਿਆ ਦੇਣ ਵਾਲੇ ਸਰਟੀਫਿਕੇਟ ਦੀ ਕਾਪੀ, ਹਰਿਆਣਾ ਸਰਕਾਰ ਅਤੇ ਪਤੰਜਲੀ ਯੋਗ ਪੀਠ ਦਰਮਿਆਨ ਖਰੀਦ ਦੇ ਸਮਝੌਤੇ ਦੀ ਕਾਪੀ ਅਤੇ ਦਵਾਈ ਨੂੰ ਖਰੀਦਣ ਦੇ ਟੈਂਡਰ ਦੀ ਕਾਪੀ ਅਪੀਲੀ ਅਥਾਰਿਟੀ ਦੇ ਹੁਕਮਾਂ ਦੇ ਬਾਵਜੂਦ ਮੁਹੱਈਆ ਨਹੀਂ ਕਰਵਾਈ ਗਈ।

ਇਹ ਵੀ ਪੜ੍ਹੋ- ਦੁਬਈ 'ਚ ਕੋਰੋਨਾ ਨਾਲ ਮਾਂ ਦੀ ਮੌਤ, ਇੰਝ ਭਾਰਤ ਲਿਆਇਆ ਗਿਆ 11 ਮਹੀਨੇ ਦਾ ਬੱਚਾ

ਉਨ੍ਹਾਂ ਕਿਹਾ ਕਿ ਜੁਆਇੰਟ ਨਿਰਦੇਸ਼ਕ ਆਯੂਸ਼ ਨੇ ਆਪਣੇ 10 ਜੂਨ ਦੇ ਹੁਕਮ ’ਚ ਇੰਚਾਰਜ ਐੱਨ.ਏ.ਐੱਸ. ਬ੍ਰਾਂਚ ਨੂੰ ਸਪੱਸ਼ਟ ਹੁਕਮ ਦਿੱਤੇ ਸਨ ਕਿ ਮੰਗੀ ਗਈ ਸੂਚਨਾ ਇਕ ਦਿਨ ਅੰਦਰ ਮੁਹੱਈਆ ਕਰਵਾ ਦਿੱਤੀ ਜਾਏ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News