ਹਰਿਆਣਾ ਸਰਕਾਰ ਨਹੀਂ ਛੱਡ ਰਹੀ ਦਿੱਲੀ ਦੇ ਹਿੱਸੇ ਦਾ ਪਾਣੀ : ਸਤੇਂਦਰ ਜੈਨ

05/17/2022 5:27:38 PM

ਨਵੀਂ ਦਿੱਲੀ- ਦਿੱਲੀ ਦੇ ਜਲ ਮੰਤਰੀ ਸਤੇਂਦਰ ਜੈਨ ਨੇ ਯਮੁਨਾ ਨਦੀ ’ਚ ਹਰਿਆਣਾ ਸਰਕਾਰ ਵੱਲੋਂ ਘੱਟ ਪਾਣੀ ਛੱਡੇ ਜਾਣ ਕਾਰਨ ਵਜ਼ੀਰਾਬਾਦ ਅਤੇ ਚੰਦਰਵਾਲ ਵਾਟਰ ਟਰੀਟਮੈਂਟ ਪਲਾਂਟ ਤੋਂ ਪਾਣੀ ਦਾ ਉਤਪਾਦਨ ਪ੍ਰਭਾਵਿਤ ਹੋਣ 'ਤੇ ਚਿੰਤਾ ਪ੍ਰਗਟਾਈ ਹੈ। ਜੈਨ ਨੇ ਯਮੁਨਾ ਵਿਚ ਲਗਾਤਾਰ ਘੱਟਦੇ ਪਾਣੀ ਦੇ ਪੱਧਰ ਨੂੰ ਵੇਖਦੇ ਹੀ ਮੰਗਲਵਾਰ ਨੂੰ ਵਜ਼ੀਰਾਬਾਦ ਬੈਰਾਜ ਦਾ ਸਾਈਟ 'ਤੇ ਨਿਰੀਖਣ ਕੀਤਾ। ਨਾਲ ਹੀ ਯਮੁਨਾ ਨਦੀ ’ਚ ਹਰਿਆਣਾ ਸਰਕਾਰ ਵੱਲੋਂ ਘੱਟ ਪਾਣੀ ਛੱਡਣ ਕਾਰਨ ਵਜ਼ੀਰਾਬਾਦ ਅਤੇ ਚੰਦਰਵਾਲ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਦਾ ਉਤਪਾਦਨ ਪ੍ਰਭਾਵਿਤ ਹੋਣ 'ਤੇ ਚਿੰਤਾ ਪ੍ਰਗਟਾਈ। ਜੈਨ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਘੱਟ ਪਾਣੀ ਛੱਡੇ ਜਾਣ ਕਾਰਨ ਵਜ਼ੀਰਾਬਾਦ ਬੈਰਾਜ ’ਚ ਪਾਣੀ ਦਾ ਪੱਧਰ  674.5 ਫੁੱਟ ਤੋਂ ਘੱਟ ਕੇ ਇਸ ਸਾਲ ਦੇ ਸਭ ਤੋਂ ਹੇਠਲੇ ਪੱਧਰ 669 ਫੁੱਟ (ਸਮੁੰਦਰ ਤਲ ਤੋਂ 5.5 ਫੁੱਟ ਹੇਠਾਂ) 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਵਜ਼ੀਰਾਬਾਦ ਤਾਲਾਬ ਦਿੱਲੀ ਦਾ ਸਭ ਤੋਂ ਮਹੱਤਵਪੂਰਨ ਜਲ ਭੰਡਾਰ ਹੈ। ਇਹ ਉੱਤਰੀ ਅਤੇ ਪੱਛਮੀ ਦਿੱਲੀ ਲਈ ਪਾਣੀ ਦੇ ਪ੍ਰਮੁੱਖ ਸਰੋਤਾਂ ’ਚੋਂ ਇਕ ਹੈ। 

ਇਹ ਵੀ ਪੜ੍ਹੋ: ਪੀ. ਚਿਦਾਂਬਰਮ ਦੀ ਰਿਹਾਇਸ਼ ’ਤੇ CBI ਦੀ ਰੇਡ, ਪੁੱਤਰ ਨੇ ਕਿਹਾ- ਗਿਣਤੀ ਭੁੱਲ ਗਿਆ, ਰਿਕਾਰਡ ਬਣੇਗਾ

PunjabKesari

ਮੌਜੂਦਾ ਸਮੇਂ ’ਚ ਹਰਿਆਣਾ ਤੋਂ ਘੱਟ ਪਾਣੀ ਦੀ ਨਿਕਾਸੀ ਕਾਰਨ ਦਿੱਲੀ ਦੇ ਵਾਟਰ ਟ੍ਰੀਟਮੈਂਟ ਪਲਾਂਟ ਆਪਣੀ ਸਮਰੱਥਾ ਤੋਂ ਘੱਟ ਕੰਮ ਕਰ ਰਹੇ ਹਨ। ਨਤੀਜੇ ਵਜੋਂ ਵਜ਼ੀਰਾਬਾਦ ਡਬਲਯੂ.ਟੀ.ਪੀ. ’ਚ ਪਾਣੀ ਦਾ ਉਤਪਾਦਨ 60-70 ਐਮ.ਜੀ.ਡੀ. ਘੱਟ ਹੋ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਦਿੱਲੀ ਵਾਸੀਆਂ ਨੂੰ ਪਾਣੀ ਦੇਣ ਤੋਂ ਰੋਕੇ ਜਾਣ ਕਾਰਨ ਯਮੁਨਾ ਸੁੱਕ ਗਈ ਹੈ। ਜਲ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਲੋੜੀਂਦੇ ਪਾਣੀ ਦੀ ਸਪਲਾਈ ਨਾ ਕੀਤੇ ਜਾਣ ਕਾਰਨ ਵਜ਼ੀਰਾਬਾਦ ਬੈਰਾਜ ਵਿਚ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਹੇਠਾਂ ਆ ਗਿਆ ਹੈ।

ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਬੋਲੇ- ‘ਆਪ’ ਨੂੰ 5 ਸਾਲ ਦੇ ਦਿਓ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ

 

ਜੇਕਰ ਯਮੁਨਾ ਦੇ ਪਾਣੀ ਦਾ ਪੱਧਰ ਇੱਕ ਫੁੱਟ ਵੀ ਹੇਠਾਂ ਚਲਾ ਜਾਂਦਾ ਹੈ ਤਾਂ ਦਿੱਲੀ ਵਿਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ ਕਿਉਂਕਿ ਦਿੱਲੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਵੱਡਾ ਹਿੱਸਾ ਯਮੁਨਾ ਤੋਂ ਹੀ ਮਿਲਦਾ ਹੈ। ਦਿੱਲੀ ਦੀ ਵਧਦੀ ਆਬਾਦੀ ਦੇ ਨਾਲ ਪਾਣੀ ਦੀ ਮੰਗ ਵੀ ਵਧ ਗਈ ਹੈ। ਪਾਣੀ ਦਾ ਕਾਫੀ ਹਿੱਸਾ ਵਜ਼ੀਰਾਬਾਦ ਅਤੇ ਚੰਦਰਵਾਲ ਵਾਟਰ ਟਰੀਟਮੈਂਟ ਪਲਾਂਟਾਂ ਤੋਂ ਆਉਂਦਾ ਹੈ। ਅੱਜ ਯਮੁਨਾ ਦੇ ਪਾਣੀ ਦਾ ਪੱਧਰ 669 ਫੁੱਟ ਤੱਕ ਪਹੁੰਚ ਗਿਆ ਹੈ ਕਿਉਂਕਿ ਹਰਿਆਣਾ ਨੇ ਦਿੱਲੀ ਦੇ ਹਿੱਸੇ ਦਾ ਪਾਣੀ ਰੋਕ ਦਿੱਤਾ ਹੈ। ਹਰਿਆਣਾ ਵੱਲੋਂ ਲਗਾਤਾਰ ਪਾਣੀ ਦੀ ਸਪਲਾਈ ਕੀਤੇ ਜਾਣ ਕਾਰਨ ਦਿੱਲੀ ਵਾਸੀਆਂ ਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲ ਰਿਹਾ ਜੋ ਕਿ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ।
ਇਹ ਵੀ ਪੜ੍ਹੋ: ਮਾਂ ਦੀ ਦੇਖਭਾਲ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ : ਸੁਪਰੀਮ ਕੋਰਟ


Tanu

Content Editor

Related News