ਵੱਡੀ ਖ਼ਬਰ ; ''84 ਸਿੱਖ ਦੰਗੇ ਪੀੜਤ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਵੇਗੀ ਹਰਿਆਣਾ ਸਰਕਾਰ

Monday, Nov 03, 2025 - 04:31 PM (IST)

ਵੱਡੀ ਖ਼ਬਰ ; ''84 ਸਿੱਖ ਦੰਗੇ ਪੀੜਤ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਵੇਗੀ ਹਰਿਆਣਾ ਸਰਕਾਰ

ਨੈਸ਼ਨਲ ਡੈਸਕ- ਮੁੱਖ ਮੰਤਰੀ ਨਾਇਬ ਸਿੰਘ  ਸੈਣੀ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਹੋਈ ਹਰਿਆਣਾ ਕੈਬਨਿਟ ਦੀ ਬੈਠਕ 'ਚ 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਕਈ ਮਹੱਤਵਪੂਰਨ ਫੈਸਲੇ ਕੀਤੇ। ਸਰਕਾਰੀ ਬਿਆਨ ਅਨੁਸਾਰ ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ 1984 ਸਿੱਖ ਦੰਗਾ ਪੀੜਤ ਸਿੱਖ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਮਾਧਿਅਮ ਨਾਲ ਨੌਕਰੀ ਦੇਵੇਗੀ। ਇਸ 'ਚ ਦੰਗਾ ਪੀੜਤ ਪਰਿਵਾਰਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ।

ਇਸ ਤੋਂ ਇਲਾਵਾ ਕੈਬਨਿਟ ਦੀ ਬੈਠਕ 'ਚ ਹਰਿਆਣਾ ਅਧਿਆਪਕਾ ਟਰਾਂਸਫਰ ਨੀਤੀ, 2025 ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਹ ਨੀਤੀ ਕਰੀਬ 9 ਸਾਲਾਂ ਤੋਂ ਪੈਂਡਿੰਗ ਸੀ। ਨਵੀਂ ਨੀਤੀ 'ਚ ਅੰਚਲ ਦੀ ਧਾਰਨਾ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਅਧਿਆਪਕਾਂ ਦੇ ਤਬਾਦਲੇ ਦੀ ਪ੍ਰਕਿਰਿਆ ਹੁਣ ਵੱਧ ਪਾਰਦਰਸ਼ੀ ਅਤੇ ਸੌਖੀ ਹੋਵੇਗੀ। ਕੈਬਨਿਟ ਨੇ ਕਾਰਖਾਨਾ ਪ੍ਰਬੰਧਨ ਨਾਲ ਜੁੜਿਆ ਪ੍ਰਸਤਾਵ ਨੂੰ ਮਨਜ਼ੂਰ ਕੀਤਾ। ਹੁਣ ਮਹਿਲਾ ਮਜ਼ਦੂਰਾਂ ਨੂੰ ਮਸ਼ੀਨਰੀ 'ਤੇ ਕੰਮ ਕਰਨ ਦੀ ਮਨਜ਼ੂਰੀ ਮਿਲੇਗੀ, ਇਸ ਨਾਲ ਉਦਯੋਗਿਕ ਖੇਤਰਾਂ 'ਚ ਔਰਤਾਂ ਦੀ ਹਿੱਸੇਦਾਰੀ ਨੂੰ ਉਤਸ਼ਾਹ ਮਿਲੇਗਾ। ਬੈਠਕ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰੈਸ ਵਾਰਤਾ 'ਚ ਕਿਹਾ ਕਿ ਸਾਰੇ ਓਵਰਟਾਈਮ ਕੰਮ ਸਵੈ ਇੱਛਕ ਹੋਣਗੇ ਅਤੇ ਓਵਰਟਾਈਮ ਦਾ ਕਰਮਚਾਰੀਆਂ ਨੂੰ ਆਮ ਮਜ਼ਦੂਰੀ ਦਰ ਨਾਲ ਦੁੱਗਣਾ ਭੁਗਤਾਨ ਦਿੱਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News