ਵਿਆਹ ਦੇ 15 ਦਿਨਾਂ ਬਾਅਦ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ''ਤੇ ਕਤਲ ਦਾ ਕੇਸ ਦਰਜ

Thursday, Jan 07, 2021 - 11:14 AM (IST)

ਵਿਆਹ ਦੇ 15 ਦਿਨਾਂ ਬਾਅਦ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ''ਤੇ ਕਤਲ ਦਾ ਕੇਸ ਦਰਜ

ਜੀਂਦ- ਹਰਿਆਣਾ ਦੇ ਜੀਂਦ 'ਚ ਸ਼ੱਕੀ ਸਥਿਤੀਆਂ 'ਚ ਇਕ ਨਵੀਂ ਵਿਆਹੀ ਕੁੜੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। 25 ਸਾਲਾ ਕੁੜੀ ਪ੍ਰੇਰਨਾ ਨੇ 23 ਦਸੰਬਰ ਨੂੰ ਹਾਊਸਿੰਗ ਬੋਰਡ ਕਾਲੋਨੀ ਵਾਸੀ 28 ਸਾਲਾ ਸਚਿਨ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਹਾਂ ਨੇ ਪੁਲਸ ਤੋਂ ਸੁਰੱਖਿਆ ਵੀ ਮੰਗੀ ਸੀ। ਜਿਸ ਤੋਂ ਬਾਅਦ 31 ਦਸੰਬਰ ਨੂੰ ਦੋਵੇਂ ਹਾਊਸਿੰਗ ਬੋਰਡ ਕਾਲੋਨੀ 'ਚ ਰਹਿਣ ਲੱਗੇ ਸਨ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਦੱਸਿਆ ਹੈ। ਉਨ੍ਹਾਂ ਦੀ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਸਚਿਨ, ਉਸ ਦੇ ਪਿਤਾ ਅਤੇ ਚਾਚਾ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਮ੍ਰਿਤਕਾ ਦੇ ਪਿਤਾ ਸਫੀਦੋਂ ਵਾਸੀ ਸੁਰੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਦੁਪਹਿਰ ਨੂੰ ਲਗਭਗ 2 ਵਜੇ ਫ਼ੋਨ ਆਇਆ ਕਿ ਉਨ੍ਹਾਂ ਦੀ ਕੁੜੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨਾਲ ਕਾਫ਼ੀ ਗਿਣਤੀ 'ਚ ਲੋਕ ਵੀ ਆਏ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਮਕਾਨ 'ਚ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਮੌਤ ਹੋ ਚੁਕੀ ਸੀ ਅਤੇ ਉਸ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ। 

ਕੁੜੀ ਦੇ ਪਿਤਾ ਨੇ ਦੱਸਿਆ ਕਿ ਦੋਹਾਂ ਨੇ 15 ਦਿਨ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਅਤੇ ਇਸ ਵਿਆਹ ਤੋਂ ਮੁੰਡੇ ਸਚਿਨ ਦੇ ਪਰਿਵਾਰ ਵਾਲੇ ਖ਼ੁਸ਼ ਨਹੀਂ ਸਨ। ਇਸ ਲਈ ਉਨ੍ਹਾਂ ਦੀ ਧੀ ਦਾ ਕਤਲ ਕਰ ਕੇ ਲਾਸ਼ ਨੂੰ ਫਾਹਾ ਨਾਲ ਲਟਕਾਈ ਗਈ ਹੈ। ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਨਾਲ ਸੰਬੰਧਤ ਤੱਥਾਂ ਤੋਂ ਪਰਦਾ ਉੱਠ ਸਕੇਗਾ।


author

DIsha

Content Editor

Related News