ਹਰਿਆਣਾ ਦੀ ਲੜਕੀ ਨੇ ਪਾਕਿਸਤਾਨ ਜਾਣ ਦੀ ਕੀਤੀ ਕੋਸ਼ਿਸ਼, ਪਾਕਿ ਰੇਂਜਰਾਂ ਨੇ ਭੇਜਿਆ ਵਾਪਸ

Wednesday, Dec 04, 2019 - 01:14 PM (IST)

ਹਰਿਆਣਾ ਦੀ ਲੜਕੀ ਨੇ ਪਾਕਿਸਤਾਨ ਜਾਣ ਦੀ ਕੀਤੀ ਕੋਸ਼ਿਸ਼, ਪਾਕਿ ਰੇਂਜਰਾਂ ਨੇ ਭੇਜਿਆ ਵਾਪਸ

ਚੰਡੀਗੜ੍ਹ/ਡੇਰਾ ਬਾਬਾ ਨਾਨਕ—ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਬਹਾਨੇ ਆਪਣੇ ਪਾਕਿਸਤਾਨੀ ਦੋਸਤ ਨੂੰ ਮਿਲਣ ਗਈ ਭਾਰਤੀ ਲੜਕੀ ਨੂੰ ਜਾਣ ਸਮੇਂ ਪਾਕਿ ਰੇਂਜਰਾਂ ਨੇ ਮੁਸਤੈਦੀ ਵਰਤਦਿਆਂ ਫੜ ਕੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ।

ਦਰਅਸਲ ਹਰਿਆਣਾ ਦੀ ਇਕ ਲੜਕੀ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਬਹਾਨੇ ਪਾਕਿਸਤਾਨੀ ਦੋਸਤ ਨੂੰ ਮਿਲਣ ਗਈ ਅਤੇ ਭਾਰਤ ਵਾਲੇ ਪਾਸੇ ਵਾਪਸ ਆਉਣ ਦੀ ਬਜਾਏ ਪਾਕਿਸਤਾਨੀ ਦੋਸਤ ਨਾਲ ਉਧਰ ਜਾਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਦੇ ਇਕ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਮੌਕੇ 'ਤੇ ਮੁਸਤੈਦੀ ਵਰਤ ਕੇ ਉਕਤ ਪਾਕਿਸਤਾਨੀ ਲੜਕੇ ਨੂੰ ਹਿਰਾਸਤ 'ਚ ਲੈ ਲਿਆ ਅਤੇ ਪਾਕਿ ਰੇਂਜਰਾਂ ਰਾਹੀਂ ਉਕਤ ਲੜਕੀ ਨੂੰ ਲਾਂਘੇ ਰਾਹੀਂ ਹੀ ਸੁਰੱਖਿਅਤ ਭਾਰਤ ਦੇ ਹਵਾਲੇ ਕਰ ਦਿੱਤਾ।


author

Iqbalkaur

Content Editor

Related News