ਹਰਿਆਣਾ : 36 ਘੰਟਿਆਂ ''ਚ ਚੌਥਾ ਰੇਪ , ਇਕ ਹੋਰ ਬੱਚੀ ਨਾਲ ਹੋਈ ਦਰਿੰਦਗੀ

01/16/2018 9:15:34 AM

ਪੰਚਕੂਲਾ — 48 ਘੰਟਿਆਂ 'ਚ ਇਕ ਤੋਂ ਬਾਅਦ ਇਕ 4 ਬਲਾਤਕਾਰ ਦੀਆਂ ਘਟਨਾਵਾਂ ਨੇ ਹਰਿਆਣੇ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਹੁਣ ਇਹ ਨਵਾਂ ਮਾਮਲਾ ਪੰਚਕੂਲਾ ਦੇ ਪਿੰਜੋਰ ਦਾ ਹੈ ਜਿਥੇ ਘਰ ਦੇ ਬਾਹਰ ਖੇਡ ਰਹੀ 10 ਸਾਲ ਦੀ ਬੱਚੀ ਨਾਲ ਦਰਿੰਦਗੀ ਕੀਤੀ ਗਈ। ਇਕ ਮੱਧ ਉਮਰ ਦੇ ਵਿਅਕਤੀ ਨੇ ਬੱਚੀ ਦੇ ਨਾਜ਼ੁਕ ਅੰਗ 'ਚ ਲੱਕੜ ਪਾ ਦਿੱਤੀ। ਬੱਚੀ ਦੇ ਨਾਜ਼ੁਕ ਅੰਗਾਂ 'ਚੋਂ ਵਹਿੰਦੇ ਹੋਏ ਖੂਨ ਨੂੰ ਦੇਖ ਕੇ ਪਰਿਵਾਰ ਉਸਨੂੰ ਹਸਪਤਾਲ ਲੈ ਗਿਆ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਪਿੰਜੌਰ 'ਚ ਬੱਚੀ ਨਾਲ ਦਰਿੰਦਗੀ
ਨਾਬਾਲਗ ਲੜਕੀ ਚੌਥੀ ਜਮਾਤ 'ਚ ਪੜ੍ਹਦੀ ਹੈ। ਉਸਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ ਦੁਪਹਿਰ ਨੂੰ ਉਸਦੀ 10 ਸਾਲ ਦੀ ਬੇਟੀ ਬਾਹਰ ਖੇਡ ਰਹੀ ਸੀ। ਕੁਝ ਸਮੇਂ ਬਾਅਦ ਬੱਚੀ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ(ਮਾਂ) ਦੌੜ ਕੇ ਦੇਖਣ ਗਈ। ਦੇਖਿਆ ਤਾਂ ਦੁਕੀਰਾਮ ਬੱਚੀ ਨੂੰ ਫੜ ਕੇ ਖੜ੍ਹਾ ਸੀ। ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਬੱਚੀ ਨੇ ਰੌਂਦੇ ਹੋਏ ਦੱਸਿਆ ਕਿ ਦੋਸ਼ੀ ਨੇ ਉਸਦੇ ਨਾਜ਼ੁਕ ਅੰਗ 'ਚ ਲੱਕੜ ਪਾ ਦਿੱਤੀ ਹੈ। ਇਸ ਤੋਂ ਬਾਅਦ ਮਾਂ ਨੇ ਦੇਖਿਆ ਤਾਂ ਉਸਦੇ(ਬੱਚੀ) ਦੇ ਨਾਜ਼ੁਕ ਅੰਗ 'ਚੋਂ ਖੂਨ ਵਹਿ ਰਿਹਾ ਸੀ। ਇਸ ਦੌਰਾਨ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਿਆ।
PunjabKesari

ਇਸ ਤੋਂ ਬਾਅਦ ਮਾਂ ਬੱਚੀ ਨੂੰ ਲੈ ਕੇ ਇਲਾਕੇ ਦੀ ਪੁਲਸ ਚੌਂਕੀ ਪੁੱਜੀ, ਜਿਥੋਂ ਪੁਲਸ ਬੱਚੀ ਨੂੰ ਮੈਡੀਕਲ ਲਈ ਕਾਲਕਾ ਸੀ.ਐੱਚ.ਸੀ. ਲੈ ਗਈ। ਕਾਲਕਾ ਦੇ ਡਾਕਟਰਾਂ ਨੇ ਬੱਚੀ ਦੀ ਨਾਜ਼ੁਕ ਹਾਲਤ ਦੇਖਦਿਆਂ ਸੈਕਟਰ-6 ਨਾਗਰਿਕ ਹਸਪਤਾਲ ਰੈਫਰ ਕਰ ਦਿੱਤਾ। ਪਿੰਜੌਰ ਪੁਲਸ ਨੇ ਦੋਸ਼ੀ ਦੁਕੀਰਾਮ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ।

ਬੱਚੀ ਨਾਲ 'ਨਿਰਭਿਆ' ਵਰਗੀ ਦਰਿੰਦਗੀ
ਜੀਂਦ ਜ਼ਿਲੇ ਵਿਚ ਸਫੀਦੋ ਦੇ ਪਿੰਡ ਬੁੱਢਾਖੇੜਾ 'ਚ ਵੀ ਨਾਬਾਲਗ ਲੜਕੀ ਨਾਲ ਦਿੱਲੀ ਦੀ ਨਿਰਭਿਆ ਵਰਗੀ ਦਰਿੰਦਗੀ ਕੀਤੀ ਗਈ। ਪੀੜਤਾ ਕੁਰੂਕਸ਼ੇਤਰ ਦੇ ਝਾਂਸਾ ਪਿੰਡ ਦੀ ਰਹਿਣ ਵਾਲੀ ਸੀ। ਦੋਸ਼ੀਆਂ ਨੇ ਪਹਿਲਾਂ ਉਸਨੂੰ ਅਗਵਾ ਕਰਕੇ ਰੇਪ ਕੀਤਾ ਫਿਰ ਉਸਦੇ ਨਾਜ਼ੁਕ ਅੰਗਾਂ 'ਚ ਤਿੱਖੀਆਂ ਧਾਤੂ ਪਾਈਆਂ। ਬੱਚੀ ਦੇ ਸਰੀਰ ਦੇ ਅੰਦਰ ਦੇ ਹਿੱਸੇ ਫਟੇ ਹੋਏ ਸਨ। ਇਸ ਤੋਂ ਬਾਅਦ ਦੋਸ਼ੀਆਂ ਨੇ ਬੱਚੀ ਨੂੰ ਡੁਬੋ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਏ। ਪੁਲਸ ਨੇ ਇਕ ਦੋਸ਼ੀ ਦੀ ਪਛਾਣ ਕਰ ਲਈ ਹੈ, ਜਲਦੀ ਹੀ ਸਾਰੇ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੋਣਗੇ।

PunjabKesari
ਬੱਚੀ ਦੀ ਹੱਤਿਆ ਕਰਕੇ ਲਾਸ਼ ਨਾਲ 4 ਘੰਟੇ ਤੱਕ ਕੀਤਾ ਬਲਾਤਕਾਰ
ਜੀਂਦ ਦੇ ਬਾਅਦ ਪਾਣੀਪਤ ਉਰਲਾਨਾ ਕਲਾ ਪਿੰਡ 'ਚ 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। 11 ਸਾਲ ਦੀ ਬੱਚੀ ਨੂੰ ਪਿੰਡ ਦੇ ਹੀ ਦੋ ਲੋਕ ਜੋ ਕਿ ਰਿਸ਼ਤੇ 'ਚ ਉਸਦੇ ਮਾਮਾ ਅਤੇ ਨਾਨਾ ਲੱਗਦੇ ਸਨ ਨੇ ਆਪਣੇ ਕੋਲ ਬੁਲਾ ਲਿਆ ਅਤੇ ਉਸਦੇ ਨਾਲ ਬਲਾਤਕਾਰ ਕੀਤਾ। ਬੱਚੀ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸਦੀ ਚੁੰਨੀ ਨਾਲ ਹੀ ਬੱਚੀ ਦਾ ਗਲਾ ਘੁੱਟ ਦਿੱਤਾ। ਇੰਨਾ ਹੀ ਨਹੀਂ ਦਰਿੰਦੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬੱਚੀ ਦੀ ਲਾਸ਼ ਨਾਲ ਹੀ 4 ਘੰਟੇ ਤੱਕ ਬਲਾਤਕਾਰ ਕਰਦੇ ਰਹੇ। ਪੁਲਸ ਨੇ ਜਾਂਚ ਤੋਂ ਬਾਅਦ ਮਿਲੇ ਸਬੂਤਾਂ ਦੇ ਅਧਾਰ 'ਤੇ ਪੁੱਛਗਿੱਛ ਕੀਤੀ ਤਾਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਪੁਲਸ ਪੁੱਛਗਿੱਛ 'ਚ ਆਪਣਾ ਦੋਸ਼ ਕਬੂਲ ਕਰ ਲਿਆ।

PunjabKesari
ਅਗਵਾ ਕਰਕੇ ਚਲਦੇ ਵਾਹਨ 'ਚ ਲੜਕੀ ਨਾਲ 2 ਘੰਟੇ ਤੱਕ ਰੇਪ
ਫਰੀਦਾਬਾਦ 'ਚ ਸ਼ਰੇਆਮ ਇਕ ਲੜਕੀ ਨੂੰ ਸਕਾਰਪਿਓ ਸਵਾਰ ਦੋਸ਼ੀਆਂ ਨੇ ਅਗਵਾ ਕਰਕੇ ਉਸ ਦੇ ਨਾਲ ਚਲਦੀ ਗੱਡੀ 'ਚ ਦੋ ਘੰਟੇ ਤੱਕ ਰੇਪ ਕੀਤਾ। ਉਸ ਤੋਂ ਬਾਅਦ ਲੜਕੀ ਨੂੰ ਹਾਈਵੇ 'ਤੇ ਤੜਫਨ ਲਈ ਛੱਡ ਦਿੱਤਾ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ 4 ਲੋਕਾਂ ਦੇ ਖਿਲਾਫ ਅਗਵਾ ਅਤੇ 3 ਦੇ ਖਿਲਾਫ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


Related News