ਹਰਿਆਣਾ ਦੇ ਕਿਸਾਨਾਂ ਲਈ ਤੋਹਫਾ: ਸਰਕਾਰ ਦੇਵੇਗੀ ਪੌਣੇ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ
Friday, Feb 28, 2020 - 05:35 PM (IST)
ਚੰਡੀਗੜ੍ਹ—ਵਿੱਤ ਮੰਤਰੀ ਦੇ ਨਾਂ 'ਤੇ ਪਹਿਲੀ ਵਾਰ ਬਜਟ ਪੇਸ਼ ਕਰਨ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਪਣੇ ਪਿਟਾਰੇ 'ਚੋਂ ਕਿਸਾਨਾਂ ਨੂੰ ਵੱਡੀ ਸੌਗਾਤ ਦਿੱਤੀ। ਬਿਜਲੀ ਦੇ ਰੇਟ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਕਿ ਹੁਣ ਕਿਸਾਨਾਂ ਨੂੰ 7.50 ਰੁਪਏ ਪ੍ਰਤੀ ਯੁਨਿਟ ਦੀ ਥਾਂ ਪੌਣੇ ਪੰਜ ਰੁਪਏ ਭਾਵ 4.75 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਦੁੱਧ ਦਾ ਉਤਪਾਦਨ ਵਧਾਉਣ ਲਈ ਸੂਬਾ ਸਰਕਾਰ ਨੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪੱਧਰ 'ਤੇ 9.60 ਕਰੋੜ ਰੁਪਏ ਦੀ ਲਾਗਤ ਨਾਲ ਬਲਕ ਮਿਲਕ ਕੂਲਰ ਰਾਹੀਂ ਦੁੱਧ ਨੂੰ ਠੰਡਾਕਰਨ ਦੀਆਂ ਸਹੂਲਤਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ ਦੇਣ ਦਾ ਵੀ ਐਲਾਨ ਕੀਤਾ ਗਿਆ।