ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'

Tuesday, Oct 08, 2024 - 04:39 PM (IST)

ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'

ਹਰਿਆਣਾ- ਹਰਿਆਣਾ ਵਿਧਾਨ ਸਭਾ ਚੋਣ ਦਾ ਨਤੀਜਾ ਆ ਚੁੱਕਾ ਹੈ। ਇੱਥੋਂ ਭਾਜਪਾ ਪਾਰਟੀ ਦੇ ਨੇਤਾ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕਰ ਲਈ ਹੈ। ਲਾਡਲਾ ਵਿਧਾਨ ਸਭਾ ਸੀਟ ਤੋਂ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕਾਂਗਰਸ ਦੇ ਮੇਵਾ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਵਿਚ ਇਕ ਵਾਰ ਫਿਰ ਭਾਜਪਾ ਸਰਕਾਰ ਬਣਾ ਰਹੀ ਹੈ।  ਮੁੱਖ ਮੰਤਰੀ ਸੈਣੀ ਨੇ ਕਾਂਗਰਸ ਉਮੀਦਵਾਰ ਮੇਵਾ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਨਾਇਬ ਸਿੰਘ ਸੈਣੀ 70177 (+ 16054) ਵੋਟਾਂ ਜਿੱਤੇ। ਜਦਕਿ ਕਾਂਗਰਸ ਦੇ ਮੇਵਾ ਸਿੰਘ ਨੂੰ 54123 ( -16054) ਵੋਟਾਂ ਮਿਲੀਆਂ।

ਇਹ ਵੀ ਪੜ੍ਹੋ- ਜੀਂਦ ਵਿਧਾਨ ਸਭਾ ਸੀਟ 'ਤੇ ਲਗਾਤਾਰ ਤੀਜੀ ਵਾਰ ਖਿੜਿਆ 'ਕਮਲ'

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਲਾਡਵਾ ਦੀ ਸੀਟ ਇਸ ਵਾਰ ਬੇਹੱਦ ਮਹੱਤਵਪੂਰਨ ਮੰਨੀ ਗਈ। ਦਰਅਸਲ ਖ਼ੁਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇੱਥੋਂ ਚੋਣ ਲੜੀ। ਜਿਸ ਕਾਰਨ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਸੀਟ 'ਤੇ ਟਿਕੀਆਂ ਹੋਈਆਂ ਸਨ। ਲਾਡਵਾ ਵਿਚ ਸੈਣੀ ਵੋਟ ਬੈਂਕ ਕਾਫੀ ਮਜ਼ਬੂਤ ਹੈ, ਸ਼ਾਇਦ ਇਸੇ ਕਾਰਨ ਭਾਜਪਾ ਨੇ ਇਸ ਸੀਟ 'ਤੇ ਸੈਣੀ 'ਤੇ ਭਰੋਸਾ ਜਤਾਇਆ । ਇਸ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਵੇਖਣ ਨੂੰ ਮਿਲੀ ਹੈ। ਸਾਲ 2009 ਵਿਚ ਲਾਡਲਾ ਸੀਟ ਇਨੈਲੋ ਦੇ ਖਾਤੇ ਵਿਚ ਗਈ, 2014 ਵਿਚ ਭਾਜਪਾ ਨੇ ਇਸ ਨੂੰ ਜਿੱਤਿਆ ਅਤੇ 2019 ਵਿਚ ਇਹ ਕਾਂਗਰਸ ਕੋਲ ਪਹੁੰਚ ਗਈ ਸੀ।

ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ 'ਚ ਛੁੱਟੀਆਂ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਨੂੰ ਦਿਲੋਂ ਸਲਾਮ ਕਰਦਾ ਹਾਂ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਹਰਿਆਣਾ ਦੇ ਕਿਸਾਨ, ਗਰੀਬਾਂ, ਔਰਤਾਂ ਅਤੇ ਨੌਜਵਾਨਾਂ ਲਈ ਭਾਜਪਾ ਦੇ ਕੰਮ 'ਤੇ ਤੀਜੀ ਵਾਰ ਮੋਹਰ ਲਾਈ। ਮੈਂ ਹਰਿਆਣਾ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ। ਇਹ ਸਾਰਾ ਕੰਮ ਪ੍ਰਧਾਨ ਮੰਤਰੀ ਦਾ ਕੰਮ ਹੈ। ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੀ ਅੱਗੇ ਵਧ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News