ਵਿਨੇਸ਼ ਫੋਗਾਟ ਦੀ ਅਪੀਲ- ਕਿਸਾਨਾਂ ਦੀ ਲੜਾਈ ''ਚ ਦਿਓ ਸਾਥ
Thursday, Dec 05, 2024 - 04:08 PM (IST)
ਚੰਡੀਗੜ੍ਹ- ਕਿਸਾਨਾਂ ਦੇ ਸ਼ੁੱਕਰਵਾਰ ਨੂੰ ਦਿੱਲੀ ਕੂਚ ਦੇ ਸੱਦੇ ਦਰਮਿਆਨ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਲੋਕਾਂ ਤੋਂ ਕਿਸਾਨਾਂ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੀ ਆਵਾਜ਼ ਬਣਨ ਦੀ ਅਪੀਲ ਕੀਤੀ। ਫੋਗਾਟ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ 9 ਮਹੀਨਿਆਂ ਤੋਂ ਕਿਸਾਨ ਸੜਕਾਂ 'ਤੇ ਹਨ। ਭਾਜਪਾ ਪਾਰਟੀ ਮੰਨੀਆਂ ਹੋਈਆਂ ਮੰਗਾਂ ਨੂੰ ਕਿਉਂ ਪੂਰਾ ਨਹੀਂ ਕਰ ਰਹੀ ਹੈ। MSP ਦੀ ਗਾਰੰਟੀ ਦੇ ਬਿਨਾਂ ਕਿਸਾਨ ਘਾਟੇ ਅਤੇ ਕਰਜ਼ ਦੇ ਜਾਲ ਵਿਚ ਫਸਦੇ ਜਾ ਰਹੇ ਹਨ।
ਕਿਸਾਨਾਂ ਨੇ 6 ਦਸੰਬਰ ਦੇ ਦਿੱਲੀ ਕੂਚ ਨੂੰ ਅਨਿਆਂ ਖਿਲਾਫ਼ 'ਜਨ ਅੰਦੋਲਨ' ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਵਾਲ ਹੈ ਕਿ ਕਰਜ਼ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ? ਕਿਉਂ MSP ਦੀ ਮੰਗ ਅਣਸੁਣੀ ਕੀਤੀ ਜਾ ਰਹੀ ਹੈ? ਕਿਉਂ ਅੰਨਦਾਤਾ ਅੱਜ ਵੀ ਆਪਣੀ ਮਿਹਨਤ ਦੀ ਕੀਮਤ ਨਹੀਂ ਪਾ ਰਿਹਾ ਹੈ? ਉਨ੍ਹਾਂ ਨੇ ਲੋਕਾਂ ਨੂੰ ਇਸ ਲੜਾਈ 'ਚ ਕਿਸਾਨਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੀ ਆਵਾਜ਼ ਬਣਨ ਦੀ ਅਪੀਲ ਕੀਤੀ।