ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਨਵੀਨ ਜੈਹਿੰਦ ਨੂੰ ਦਿੱਤਾ ਜਵਾਬ- ‘ਮੈਂ ਤਾਂ ਬਿਲਕੁਲ ਅਨਪੜ੍ਹ ਹਾਂ’

Saturday, Dec 25, 2021 - 06:27 PM (IST)

ਕਰਨਾਲ (ਕੇਸੀ ਆਰੀਆ)— ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਆਮ ਆਦਮੀ ਪਾਰਟੀ ਦੇ ਨੇਤਾ ਨਵੀਨ ਜੈਹਿੰਦ ਦੇ ਬਿਆਨ ’ਤੇ ਪਲਟਵਾਰ ਕੀਤਾ ਹੈ। ਗੁੱਜਰ ਨੇ ਕਿਹਾ ਕਿ ਮੈਂ ਤਾਂ ਬਿਲਕੁਲ ਅਨਪੜ੍ਹ ਹਾਂ। ਅਸੀਂ ਸਿੱਖਿਆ ਦੇ ਖੇਤਰ ਵਿਚ ਜੋ ਕੰਮ ਕੀਤਾ ਹੈ, ਉਸ ’ਤੇ ਸਵਾਲ ਹੋਵੇ ਤਾਂ ਦੱਸੋ? ਉਨ੍ਹਾਂ ਨੇ ਕਿਹਾ ਕਿ ਰਹੀ ਗੱਲ ਦਿੱਲੀ ਦੇ ਨਾਲ ਮੁਕਾਬਲੇ ਦੀ ਹੈ ਤਾਂ ਹਰਿਆਣਾ ਦੇ ਸਕੂਲ ਦਿੱਲੀ ਦੇ ਮੁਕਾਬਲੇ ਜ਼ਿਆਦਾ ਬਿਹਤਰ ਹਨ। ਸਾਡੇ ਸਰਕਾਰੀ ਸਕੂਲ ਦੇ ਬੱਚੇ ਐੱਮ. ਬੀ. ਬੀ. ਐੱਸ., ਆਈ. ਆਈ. ਟੀ. ’ਚ ਸਥਾਨ ਹਾਸਲ ਕਰ ਰਹੇ ਹਨ, ਉਹ ਆਪਣੇ ਅੰਕੜੇ ਪੇਸ਼ ਕਰਨ। ਗੁੱਜਰ ਨੇ ਕਿਹਾ ਕਿ ਹਰਿਆਣਾ ਵਿਚ 14,000 ਸਕੂਲ ਹਨ, ਜਦਕਿ ਦਿੱਲੀ ’ਚ ਸਿਰਫ਼ 1100 ਹਨ।

ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਕਰਨਾਲ ਸਕੱਤਰੇਤ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਨੇ 500 ਤੋਂ ਵਧੇਰੇ ਯੋਜਨਾਵਾਂ ਨੂੰ ਆਨਲਾਈਨ ਕੀਤਾ ਹੋਇਆ ਹੈ, ਇਨ੍ਹਾਂ ਲਈ ਪਿੰਡਾਂ ਤੋਂ ਹੀ ਆਨਲਾਈਨ ਬੇਨਤੀਆਂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਕੋਈ ਵੀ ਵਰਗ ਵਿਕਾਸ ਤੋਂ ਵਾਂਝਾ ਨਾ ਰਹੇ, ਉਸ ਨੂੰ ਇਹ ਨਾ ਲੱਗੇ ਕਿ ਉਸ ਨੇ ਕਿਸੇ ਹੋਰ ਨੂੰ ਵੋਟ ਦਿੱਤੀ ਸੀ ਅਤੇ ਉਸ ਦਾ ਕੰਮ ਨਹੀਂ ਹੋ ਰਿਹਾ। 


Tanu

Content Editor

Related News