ਵਿਆਹ ਦੇ 2 ਦਿਨ ਪਹਿਲਾਂ ਮੁੰਡੇ ਵਾਲਿਆਂ ਨੇ ਮੰਗੀ XUV ਕਾਰ,ਥਾਣੇ ਪਹੁੰਚਿਆ ਮਾਮਲਾ

Friday, Feb 18, 2022 - 12:35 PM (IST)

ਵਿਆਹ ਦੇ 2 ਦਿਨ ਪਹਿਲਾਂ ਮੁੰਡੇ ਵਾਲਿਆਂ ਨੇ ਮੰਗੀ XUV ਕਾਰ,ਥਾਣੇ ਪਹੁੰਚਿਆ ਮਾਮਲਾ

ਸੋਹਨਾ (ਸਤੀਸ਼)- ਹਰਿਆਣਾ ਦੇ ਸੋਹਨਾ ਤੋਂ ਇਕ ਪੜ੍ਹੀ ਲਿਖੀ ਧੀ ਨੇ ਲੜਕਾ ਪੱਖ ਵਲੋਂ ਦਾਜ ਦੀ ਮੰਗ ਵਧਦੀ ਦੇਖ ਰਿਸ਼ਤਾ ਠੁਕਰਾ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਲਾਲਚੀਆਂ ਵਿਰੁੱਧ ਪੁਲਸ 'ਚ ਮਾਮਲਾ ਵੀ ਦਰਜ ਕਰਵਾਇਆ ਹੈ। ਕੁੜੀ ਦਾ ਵਿਆਹ ਅੱਜ ਯਾਨੀ 18 ਫਰਵਰੀ ਨੂੰ ਹੋਣਾ ਸੀ ਪਰ ਲੜਕਾ ਪੱਖ ਵਲੋਂ 15 ਫਰਵਰੀ ਨੂੰ ਕ੍ਰੇਟਾ ਗੱਡੀ ਨਾ ਲੈ ਕੇ XUV ਕਾਰ ਦੀ ਮੰਗ ਕੀਤੀ ਗਈ, ਜਿਸ ਨੂੰ ਦੇਖਦੇ ਹੋਏ ਕੁੜੀ ਨੇ ਵਿਆਹ ਲਈ ਮਨ੍ਹਾ ਕਰ ਦਿੱਤਾ। ਉੱਥੇ ਹੀ ਜਦੋਂ ਇਸ ਗੰਭੀਰ ਮਾਮਲੇ 'ਤੇ ਕੁੜੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜੋ ਲੋਕ ਅੱਜ ਵੱਡੀ ਗੱਡੀ ਪਿੱਛੇ ਇੰਨਾ ਵਿਵਾਦ ਕਰ ਰਹੇ ਹਨ। ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਅੱਗੇ ਦਾਜ ਦੀ ਮੰਗ ਨਹੀਂ ਕਰਨਗੇ ਅਤੇ ਮੈਨੂੰ ਖੁਸ਼ ਰੱਖ ਸਕਣਗੇ, ਕਿਉਂਕਿ ਉਨ੍ਹਾਂ ਲਈ ਕਾਰ ਜ਼ਰੂਰੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ

ਕੁੜੀ ਨੇ ਕਿਹਾ ਕਿ ਉਨ੍ਹਾਂ ਦੇ ਕਹੇ ਅਨੁਸਾਰ ਬਰਾਤ ਦੇ ਖਾਣ-ਪੀਣ ਦਾ ਇੰਤਜ਼ਾਮ ਸੈਂਟਰਲ ਪਾਰਕ 'ਚ ਕੀਤਾ ਗਿਆ ਸੀ ਅਤੇ ਸਗਾਈ ਦੀ ਰਸਮ ਦੌਰਾਨ ਵੀ 10 ਲੱਖ ਰੁਪਏ ਤੋਂ ਵਧ ਖਰਚ ਕੀਤੇ ਗਏ। ਉੱਥੇ ਹੀ ਵਿਆਹ ਦਾ ਸਾਰਾ ਸਮਾਨ ਵੀ ਘਰ 'ਚ ਆ ਗਿਆ ਹੈ ਪਰ ਜਿਵੇਂ ਹੀ ਵਿਆਹ ਨੇੜੇ ਆ ਰਿਹਾ ਸੀ, ਦਾਜ ਲਾਲਚੀਆਂ ਦੀ ਮੰਗ ਵਧਦੀ ਜਾ ਰਹੀ ਸੀ। ਜੋ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਦੇ ਦਾਜ ਲਾਲਚੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਨੂੰ ਇਹ ਲੋਕ ਬਰਬਾਦ ਨਾ ਕਰ ਸਕਣ। ਦੱਸਣਯੋਗ ਹੈ ਕਿ ਸੋਹਨਾ ਦੇ ਇੰਡਰੀ ਰੋਡ 'ਤੇ ਰਹਿਣ ਵਾਲੇ ਸਤੀਸ਼ ਜਾਗੜਾ ਨੇ ਆਪਣੀ ਧੀ ਗਰਿਮਾ ਦਾ ਵਿਆਹ ਦਿੱਲੀ ਦੇ ਉੱਤਮ ਨਗਰ ਵਾਸੀ ਰੌਬਿਨ ਪੁੱਤਰ ਪਵਨ ਨਾਲ ਤੈਅ ਕੀਤਾ ਸੀ, ਜਿਸ ਦੀ ਸਗਾਈ ਦੀ ਰਸਮ 21 ਅਪ੍ਰੈਲ 2021 ਨੂੰ ਰੈਡਿਸਨ ਦੇ ਕੰਟਰੀ ਇਨ ਹੋਟਲ 'ਚ ਹੋਈ ਸੀ। ਸਗਾਈ ਦੀ ਰਸਮ ਦੌਰਾਨ 10 ਲੱਖ ਤੋਂ ਵਧ ਦਾ ਖਰਚਾ ਕੀਤਾ ਸੀ, ਜਿਸ ਦਾ ਵਿਆਹ 18 ਫਰਵਰੀ ਸ਼ੁੱਕਰਵਾਰ ਨੂੰ ਹੋਣਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News